ਅਮਰੀਕਾ ਵਿੱਚ ਪਟੜੀ ਤੋਂ ਉੱਤਰੀ ਯਾਤਰੀ ਰੇਲਗੱਡੀ, ਹੋਈਆਂ 3 ਮੌਤਾਂ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਮੋਂਟਾਨਾ ਵਿੱਚ ਸ਼ਨੀਵਾਰ ਨੂੰ ਇੱਕ ਯਾਤਰੀ ਟਰੇਨ ਹਾਦਸੇ ਦਾ ਸ਼ਿਕਾਰ ਹੋਈ , ਜਿਸ ਕਰਕੇ 3 ਯਾਤਰੀਆਂ ਦੀ ਮੌਤ ਹੋਈ ਹੈ। ਇਹ ਹਾਦਸਾ ਉੱਤਰੀ ਮੋਂਟਾਨਾ ਵਿੱਚ ਸ਼ਨੀਵਾਰ ਨੂੰ  ਐਮਟਰੈਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਵਾਪਰਿਆ, ਜਿਸ ਨਾਲ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਐਮਟਰੈਕ ਦੇ ਅਨੁਸਾਰ ਹਾਦਸੇ ਦੌਰਾਨ
ਐਮਪਾਇਰ ਬਿਲਡਰ 7/27ਟਰੇਨ ਦੇ ਤਕਰੀਬਨ 7 ਡੱਬੇ, ਸ਼ਾਮ 4 ਵਜੇ ਦੇ ਕਰੀਬ ਪਟੜੀ ਤੋਂ ਉੱਤਰ ਗਏ। ਇਹ ਟਰੇਨ
ਸ਼ਿਕਾਗੋ ਤੋਂ ਸਿਆਟਲ ਜਾ ਰਹੀ ਸੀ ਅਤੇ ਉੱਤਰੀ ਮੋਂਟਾਨਾ ਵਿੱਚ ਹਾਦਸੇ ਦਾ ਸ਼ਿਕਾਰ ਹੋਈ। ਰੇਲ ਅਧਿਕਾਰੀਆਂ ਦੁਆਰਾ 3 ਮੌਤਾਂ ਦੀ ਪੁਸ਼ਟੀ ਕੀਤੀ ਗਈ ਅਤੇ ਅੰਦਾਜ਼ਨ 50ਦੇ ਕਰੀਬ ਯਾਤਰੀ ਜਖਮੀ ਹੋਏ ਹਨ। ਐਮਟਰੈਕ ਨੇ ਦੱਸਿਆ ਕਿ ਰੇਲ ਗੱਡੀ ਵਿੱਚ ਲਗਭਗ 146 ਯਾਤਰੀ ਅਤੇ ਰੇਲ ਨਾਲ ਸਬੰਧਿਤ 16 ਮੈਂਬਰ ਸਵਾਰ ਸਨ।  ਇਸ ਰੇਲ ਹਾਦਸੇ ਦਾ ਕਾਰਨ ਫਿਲਹਾਲ ਸਾਹਮਣੇ ਨਹੀਂ ਆਇਆ ਸੀ ਅਤੇ ਇਸ ਸਬੰਧੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਲਈ ਇੱਕ “ਗੋ ਟੀਮ” ਲਾਂਚ ਕਰ ਰਿਹਾ ਹੈ।

Total Views: 173 ,
Real Estate