ਲੱਖਾਂ ਅਮਰੀਕੀ ਅਜੇ ਵੀ ਕੋਰੋਨਾ ਟੀਕੇ ਤੋਂ ਹਨ ਵਾਂਝੇ – ਵਾਈਟ ਹਾਊਸ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੋਰੋਨਾ ਵਾਇਰਸ ਮਹਾਂਮਾਰੀ ਦੀ ਲਾਗ ਦੇ ਵਾਧੇ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਮਰੀਕਾ ਵਿੱਚ ਕੋਰੋਨਾ ਵੈਕਸੀਨ ਮੁਹਿੰਮ ਜਾਰੀ ਹੈ। ਇਸ ਪ੍ਰਕਿਰਿਆ ਦੇ ਚਲਦਿਆਂ ਜਿੱਥੇ ਲੱਖਾਂ ਅਮਰੀਕੀ ਲੋਕਾਂ ਨੇ ਕੋਰੋਨਾ ਟੀਕਾ ਲਗਵਾਇਆ ਹੈ ,ਉੱਥੇ ਹੀ ਵਾਈਟ ਹਾਊਸ ਦੇ ਅਨੁਸਾਰ ਵੈਕਸੀਨ ਲਈ ਯੋਗ ਲੱਖਾਂ ਅਮਰੀਕੀ ਲੋਕਾਂ ਇਸ ਤੋਂ ਵਾਂਝੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਈਟ ਹਾਊਸ ਦੇ ਕੋਵਿਡ -19 ਦੇ ਡਾਟਾ ਡਾਇਰੈਕਟਰ ਸਾਇਰਸ ਸ਼ਾਹਪਾਰ ਨੇ  ਦੱਸਿਆ ਕਿ ਤਕਰੀਬਨ 71 ਮਿਲੀਅਨ ਅਮਰੀਕੀ ਲੋਕ ਜੋ  ਕਿ ਟੀਕੇ ਦੇ ਯੋਗ ਹਨ,  ਉਨ੍ਹਾਂ ਨੂੰ ਅਜੇ ਵੀ ਟੀਕੇ ਦੀ  ਕੋਈ ਵੀ ਖੁਰਾਕ ਨਹੀਂ ਮਿਲੀ ਹੈ। ਅਮਰੀਕੀ ਪ੍ਰਸ਼ਾਸਨ ਜੋ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਨੂੰ ਖਤਮ ਕਰਨ ਲਈ ਕੋਰੋਨਾ ਵੈਕਸੀਨ ਦੀ ਵੰਡ ਕਰ ਰਿਹਾ ਹੈ, ਦੁਆਰਾ ਜਿਆਦਾ ਤੋਂ ਜਿਆਦਾ ਅਮਰੀਕਾ ਨਾਗਰਿਕਾਂ ਦੇ ਕੋਰੋਨਾ ਟੀਕਾ ਲਗਾਉਣ ਦੇ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ।
ਤਕਰੀਬਨ ਇੱਕ ਮਹੀਨਾ ਪਹਿਲਾਂ, ਵਾਈਟ ਹਾਊਸ ਦੁਆਰਾ ਜਾਣਕਾਰੀ ਦਿੱਤੀ ਗਈ ਸੀ  ਕਿ ਲਗਭਗ 82 ਮਿਲੀਅਨ ਯੋਗ ਅਮਰੀਕੀਆਂ ਨੇ ਵੈਕਸੀਨ ਨਹੀਂ ਲਗਵਾਈ ਹੈ, ਅਤੇ ਹੁਣ ਨਵੇਂ ਅੰਕੜਿਆਂ ਅਨੁਸਾਰ  ਇਸ ਗਿਣਤੀ ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ। ਬਾਈਡੇਨ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

Total Views: 245 ,
Real Estate