ਮਹਾਰਾਸ਼ਟਰ, 23 ਅਪਰੈਲ
ਇਥੋਂ ਦੇ ਜ਼ਿਲ੍ਹਾ ਪਲਘਰ ਦੇ ਵਿਜੇ ਵੱਲਭ ਹਸਪਤਾਲ ਦੇ ਆਈਸੀਯੂ ਵਿਚ ਅੱਜ ਅੱਗ ਲੱਗਣ ਕਾਰਨ 13 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਹਸਪਤਾਲ ਵਿਚ 90 ਮਰੀਜ਼ ਸਨ ਜਿਨ੍ਹਾਂ ਵਿਚੋਂ 18 ਆਈਸੀਯੂ ਵਿਚ ਜ਼ੇਰੇ ਇਲਾਜ ਸਨ ਕਿ ਏਸੀ ਯੂਨਿਟ ਵਿਚ ਧਮਾਕਾ ਹੋ ਗਿਆ ਜਿਸ ਕਾਰਨ ਅੱਠ ਪੁਰਸ਼ ਤੇ ਪੰਜ ਔਰਤਾਂ ਦੀ ਮੌਤ ਹੋ ਗਈ। ਟੀਵੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜਦ ਧਮਾਕਾ ਹੋਇਆ ਤਾਂ ਹਸਪਤਾਲ ਦੀ ਸੀਲਿੰਗ ਕਈ ਥਾਵਾਂ ਤੋਂ ਡਿੱਗ ਗਈ ਜਿਸ ਕਾਰਨ ਸਾਰੇ ਪਾਸੇ ਅਫਰਾ ਤਫਰੀ ਮਚ ਗਈ। ਪੁਲੀਸ ਅਨੁਸਾਰ ਵਿਰਾਰ ਦੇ ਚਾਰ ਮੰਜ਼ਿਲਾ ਹਸਪਤਾਲ ਦੀ ਦੂਜੀ ਮੰਜ਼ਿਲ ਵਿਚ ਅੱਗ ਤੜਕੇ ਲੱਗੀ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਮੁੱਖ ਮੰਤਰੀ ਊਧਵ ਠਾਕਰੇ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।-
Total Views: 293 ,
Real Estate