
ਵਾਸ਼ਿੰਗਟਨ, 20 ਅਪਰੈਲ
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ ਅੱਜ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜੇ ਕਿਸੇ ਨੂੰ ਕਰੋਨਾ ਰੋਕੂ ਟੀਕੇ ਵੀ ਲੱਗ ਚੁੱਕੇ ਹਨ ਤਾਂ ਵੀ ਉਹ ਭਾਰਤ ਜਾਣ ਤੋਂ ਪਰਹੇਜ਼ ਕਰਨ ਕਿਉਂਕਿ ਭਾਰਤ ਵਿਚ ਕਰੋਨਾ ਵੱਡੇ ਪੱਧਰ ’ਤੇ ਫੈਲ ਚੁੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਅਮਰੀਕੀ ਕਿਸੇ ਕਾਰਨ ਭਾਰਤ ਜਾਂਦਾ ਹੈ ਤਾਂ ਉਹ ਮਾਸਕ ਪਾਵੇ, ਹਰੇਕ ਤੋਂ ਛੇ ਫੁੱਟ ਦੀ ਦੂਰੀ ਰੱਖੇ ਤੇ ਆਪਣੇ ਹੱਥ ਲਗਾਤਾਰ ਧੋਵੇ।
Total Views: 393 ,
Real Estate



















