ਨਵੀਂ ਦਿੱਲੀ : ਜਦੋਂ ਵੀ ਅਸੀਂ ਖੁਸ਼ ਹੁੰਦੇ ਹਾਂ ਤਾਂ ਹੱਸ-ਬੋਲ ਕੇ ਜਾਂ ਫਿਰ ਤਾੜੀਆਂ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ। ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਦਾ ਸਭ ਤੋਂ ਵਧੀਆ ਤਾੜੀਆਂ ਵਜਾਉਣਾ ਹੈ। ਅਸੀਂ ਬੇਸ਼ੱਕ ਤਾੜੀ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਤਾੜੀਆਂ ਵਜਾਉਣਾ, ਜਿਸ ਨੂੰ ਮੈਡੀਕਲ ਭਾਸ਼ਾ ’ਚ ਕਲੈਪਿੰਗ ਥੈਰੇਪੀ ਵੀ ਕਹਿੰਦੇ ਹਨ। ਇਹ ਥੈਰੇਪੀ ਭਾਰਤ ’ਚ ਇਕ ਪਰੰਪਰਾ ਬਣ ਗਈ ਹੈ, ਜੋ ਭਜਨ, ਕੀਰਤਨ, ਜਾਪ ਤੇ ਆਰਤੀ ਸਮੇਂ ਹਜ਼ਾਰਾਂ ਸਾਲਾਂ ਤੋਂ ਚਲਦੀ ਆ ਰਹੀ ਹੈ। ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਕੁਝ ਮਿੰਟ ਲਈ ਤਾੜੀਆਂ ਵਜਾਉਣ ਨਾਲ ਤੁਸੀਂ ਆਪਣੀ ਸਿਹਤ ਨੂੰ ਵਧੀਆ ਬਣਾ ਸਕਦੇ ਹੋ। ਕਲੈਪਿੰਗ ਥੈਰੇਪੀ ਨਾ ਸਿਰਫ ਤੁਹਾਡੇ ਮਾਨਸਿਕ ਸਿਹਤ ਲਈ ਜ਼ਰੂਰੀ ਹੈ, ਸਗੋਂ ਤੁਹਾਡੀ ਓਵਰਆਲ ਹੈਲਥ ਲਈ ਵੀ ਫਾਇਦੇਮੰਦ ਹੈ।
ਵਿਗਿਆਨਕ ਦ੍ਰਿਸ਼ਟੀ ਤੋਂ ਕਲੈਪਿੰਗ ਥੈਰੇਪੀ ਦੇ ਫਾਇਦੇ
ਐਕਿਊਪ੍ਰੈਸ਼ਰ ਦੇ ਪ੍ਰਾਚੀਨ ਵਿਗਿਆਨ ਮੁਤਾਬਕ ਸਰੀਰ ਦੇ ਮੁੱਖ ਅੰਗਾਂ ਦੇ ਦਬਾਅ ਕੇਂਦਰ ਪੈਰਾਂ ਤੇ ਹੱਥਾਂ ਦੇ ਤਿਲਾਂ ’ਤੇ ਹੈ। ਜੇਕਰ ਇਨ੍ਹਾਂ ਦਬਾਅ ਕੇਂਦਰਾਂ ਦੀ ਮਾਲਿਸ਼ ਕੀਤੀ ਜਾਵੇ ਤਾਂ ਇਹ ਕਈ ਬਿਮਾਰੀਆਂ ਤੋਂ ਰਾਹਤ ਦੇ ਸਕਦੇ ਹਨ, ਜੋ ਸਾਡੀ ਬਾਡੀ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਦਬਾਅ ਕੇਂਦਰਾਂ ਨੂੰ ਦਬਾ ਕੇ, ਖ਼ੂਨ ਤੇ ਆਕਸੀਜਨ ਦੇ ਸੰਚਾਰ ਨੂੰ ਅੰਗਾਂ ’ਚ ਵਧੀਆ ਤਰੀਕੇ ਨਾਲ ਪਹੁੰਚਾਇਆ ਜਾ ਸਕਦਾ ਹੈ। ਕੁਝ ਦੇਰ ਤਾੜੀਆਂ ਵਜ੍ਹਾ ਕੇ ਤੁਸੀਂ ਆਪਣੀ ਸਿਹਤ ਨੂੰ ਵਧੀਆ ਬਣਾ ਸਕਦੇ ਹੋ। ਆਓ ਜਾਣਦੇ ਹਾਂ ਤਾੜੀਆਂ ਵਜਾਉਣ ਦੇ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।