ਸਰਹੱਦੀ ਹਲਕੇ ਤੋਂ ਲੋਕ ਸਭਾ ਚੋਣ ਲੜਨ ਦੇ ਇੱਛੁਕ ਜੇਜੇ ਸਿੰਘ

ਅਕਾਲੀ ਦਲ (ਬਾਦਲ) ਛੱਡ ਚੁੱਕੇ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਦੇ 2019 ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਫ਼ਿਰੋਜ਼ਪੁਰ ਹਲਕੇ ਤੋਂ ਲੜਨ ਦੀਆਂ ਖ਼ਬਰਾਂ ਹਨ। ਪੰਜਾਬ ਡੈਮੋਕ੍ਰੈਟਿਕ ਫਰੰਟ ਵਿੱਚ ਸ਼ਾਮਲ ਹੋਏ ਜੇਜੇ ਸਿੰਘ ਫਰੰਟ ਦੀਆਂ ਸਹਿਯੋਗੀ ਪਾਰਟੀਆਂ ਨੂੰ ਆਪਣੀ ਇੱਛਾ ਵੀ ਜ਼ਾਹਰ ਕਰ ਦਿੱਤੀ ਹੈ। ਦਿੱਲੀ ਵਿੱਚ ਫ਼ਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਸਮੇਂ ਉਨ੍ਹਾਂ ਖ਼ੁਦ ਹਲਕੇ ਦਾ ਪੁਰਾਣਾ ਵਾਕਿਫ਼ ਦਰਸਾਇਆ।ਮੀਡੀਆ ਰਿਪੋਰਟਾਂ ਅਨੁਸਾਰ ਜੇਜੇ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਫ਼ਿਰੋਜ਼ਪੁਰ ਵਿੱਚ ਲੰਮਾਂ ਸਮਾਂ ਤਾਇਨਾਤ ਰਹਿ ਚੁੱਕੇ ਹਨ ਤੇ ਉਹ ਖ਼ੁਦ ਵੀ ਪਠਾਨਕੋਟ ਤੋਂ ਫ਼ਿਰੋਜ਼ਪੁਰ ਤਕ ਦੇਸ਼ ਦੀ ਕੌਮਾਂਤਰੀ ਸਰਹੱਦ ਦੀ ਰਾਖੀ ਕਰ ਚੁੱਕੇ ਹਨ।

Total Views: 362 ,
Real Estate