ਪੰਜਾਬ ‘ਚ ਕੋਰੋਨਾ ਨੇ ਮਚਾਇਆ ਕਹਿਰ, ਅੱਜ 51 ਮੌਤਾਂ 1492 ਆਏ ਨਵੇਂ ਮਰੀਜ਼

ਚੰਡੀਗੜ, 17 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 51 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 862 ਹੋ ਗਈ ਹੈ। ਉਧਰ ਪੰਜਾਬ ‘ਚ 1492 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 32695 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 220, ਜਲੰਧਰ ਜ਼ਿਲੇ ਵਿੱਚ 298, ਫਿਰੋਜਪੁਰ ਅਤੇ ਬਠਿੰਡਾ ਜਿਲਿਆਂ ਵਿੱਚ 153-153, ਪਟਿਆਲਾ ਜ਼ਿਲੇ ਵਿੱਚ 130, ਮੋਗਾ ਜ਼ਿਲੇ ਵਿੱਚ 91, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 65, ਬਰਨਾਲਾ ਜ਼ਿਲੇ ਵਿੱਚ 62, ਰੋਪੜ ਜ਼ਿਲੇ ਵਿੱਚ 55, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 50, ਮੁਕਤਸਰ ਸਾਹਿਬ ਜ਼ਿਲੇ 38, ਗੁਰਦਾਸਪੁਰ ਜ਼ਿਲੇ ਵਿੱਚ 36, ਫਰੀਦਕੋਟ ਜ਼ਿਲੇ ਵਿੱਚ 32, ਸੰਗਰੂਰ ਜ਼ਿਲੇ ਵਿੱਚ 25, ਫਾਜਿਲਕਾ ਜ਼ਿਲੇ ਵਿੱਚ 21, ਐਸ.ਬੀ.ਐਸ ਨਗਰ ਨਵਾਂ ਸ਼ਹਿਰ 19, ਕਪੂਰਥਲਾ ਜ਼ਿਲੇ ਵਿੱਚ 16, ਫਤਿਹਗੜ ਸਾਹਿਬ ਜ਼ਿਲੇ ਵਿੱਚ 12, ਪਠਾਨਕੋਟ ਜ਼ਿਲੇ ਵਿੱਚ 8, ਮਾਨਸਾ ਜ਼ਿਲੇ ਵਿੱਚ 6, ਹੁਸਿਆਰਪੁਰ ਅਤੇ ਤਰਨਤਾਰਨ ਜ਼ਿਲੇ ਵਿੱਚ 1-1 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।ਪੰਜਾਬ ਵਿੱਚ ਹੁਣ ਤੱਕ 782463 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 32695 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 20180 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 11653 ਐਕਟਿਵ ਕੇਸ ਹਨ, ਜਿਹਨਾਂ ‘ਚੋਂ 345 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 38 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਅੱਜ ਲੁਧਿਆਣਾ ਜ਼ਿਲੇ ਵਿੱਚ 14, ਪਟਿਆਲਾ ਜ਼ਿਲੇ ਵਿੱਚ 6, ਜਲੰਧਰ ਜ਼ਿਲੇ ਵਿੱਚ 5, ਬਠਿੰਡਾ ਜ਼ਿਲੇ 3 ਫਤਿਹਗੜ ਸਾਹਿਬ ਜ਼ਿਲੇ ਵਿੱਚ 3, ਫਿਰੋਜਪੁਰ ਜ਼ਿਲੇ ਵਿੱਚ 3, ਤਰਨਤਾਰਨ ਸਾਹਿਬ ਜ਼ਿਲੇ ਵਿੱਚ 3, ਅੰਮ੍ਰਿਤਸਰ ਸਾਹਿਬ ਜਿਲੇ ਵਿੱਚ 2, ਸੰਗਰੂਰ ਜ਼ਿਲੇ ਵਿੱਚ 2, ਐਸ.ਬੀ.ਐਸ ਨਵਾਂ ਸ਼ਹਿਰ ਵਿੱਚ 2,  ਬਰਨਾਲਾ ਜ਼ਿਲੇ ਵਿੱਚ 1, ਫਰੀਦਕੋਟ ਜ਼ਿਲੇ ਵਿੱਚ 1, ਗੁਰਦਾਸਪੁਰ ਜ਼ਿਲੇ ਵਿੱਚ 1, ਹੁਸਿਆਰਪੁਰ ਜ਼ਿਲੇ ਵਿੱਚ 1, ਕਪੂਰਥਲਾ ਜ਼ਿਲੇ ਵਿੱਚ 1, ਮੋਗਾ ਜ਼ਿਲੇ ਵਿੱਚ 1, ਪਠਾਨਕੋਟ ਜ਼ਿਲੇ ਵਿੱਚ 1 ਅਤੇ ਐਸ.ਏ.ਐਸ ਨਗਰ ਮੋਹਾਲੀ ਜਿਲ਼ੇ ਵਿੱਚ 1 ਮੌਤ ਭਾਵ ਕੁੱਲ 51 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 862 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 749 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Total Views: 253 ,
Real Estate