ਪੰਜਾਬ ‘ਚ ਅੱਜ ਕੋਰੋਨਾ 1020 ਨਵੇਂ ਮਰੀਜ਼ ਆਏ ਤੇ 39 ਮੌਤਾਂ ਹੋਈਆਂ

ਚੰਡੀਗੜ, 12 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 39 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 675 ਹੋ ਗਈ ਹੈ। ਉਧਰ ਪੰਜਾਬ ‘ਚ 1020 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 26909 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 229, ਜਲੰਧਰ ਜ਼ਿਲੇ ਵਿੱਚ 130, ਐਸ.ਏ.ਐਸ ਨਗਰ ਮੋਹਾਲੀ ਵਿੱਚ 104, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 85 ਪਟਿਆਲਾ ਜ਼ਿਲੇ ਵਿੱਚ 70 ਅਤੇ ਬਰਨਾਲਾ ਜ਼ਿਲੇ ਵਿੱਚ 62 ਨਵੇਂ ਮਰੀਜ ਕੋਰੋਨਾ ਪਾਜੇਟਿਵ ਆਏ ਗਏ ਹਨ। ਇਸੇ ਤਰਾਂ ਗੁਰਦੁਆਰਾ ਜ਼ਿਲੇ ਵਿੱਚ 39, ਫਰੀਦਕੋਟ ਜ਼ਿਲੇ ਵਿੱਚ 36, ਕਪੂਰਥਲਾ ਜ਼ਿਲੇ ਵਿੱਚ 34, ਫਿਰੋਜਪੁਰ ਜ਼ਿਲੇ ਵਿੱਚ 29, ਪਠਾਨਕੋਟ ਜ਼ਿਲੇ ਵਿੱਚ 27, ਰੋਪੜ ਜ਼ਿਲੇ ਵਿੱਚ 24, ਹੁਸਿਆਰਪੁਰ ਜ਼ਿਲੇ ਵਿੱਚ 23, ਬਠਿੰਡਾ ਅਤੇ ਸੰਗਰੂਰ ਜ਼ਿਲਿਆਂ ਵਿੱਚ 22-22, ਮੋਗਾ ਜ਼ਿਲੇ ਵਿੱਚ 19, ਫਤਿਹਗੜ ਸਾਹਿਬ ਜ਼ਿਲੇ ਵਿੱਚ 18, ਫਾਜਿਲਕਾ ਤੇ ਐਸ.ਬੀ.ਐਸ ਨਗਰ ਨਵਾਂ ਸ਼ਹਿਰ ਜਿਲਿਆਂ ਵਿੱਚ 13-13, ਤਰਨਤਾਰਨ ਸਾਹਿਬ ਅਤੇ ਮੁਕਤਸਰ ਸ਼ਾਹਿਬ ਜ਼ਿਲਿਆਂ ਵਿੱਚ 9-9 ਅਤੇ ਮਾਨਸਾ ਜ਼ਿਲੇ ਵਿੱਚ 3 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 711260 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 22909 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 17212 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 9022 ਐਕਟਿਵ ਕੇਸ ਹਨ, ਜਿਹਨਾਂ ‘ਚੋਂ 142 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 18 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਅੱਜ ਲੁਧਿਆਣਾ ਜ਼ਿਲੇ ਵਿੱਚ 13, ਹੁਸਿਆਰਪੁਰ ਜ਼ਿਲੇ ਵਿੱਚ 6, ਪਟਿਆਲਾ ਜ਼ਿਲੇ ਵਿੱਚ 4, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 3, ਜਲੰਧਰ ਜ਼ਿਲੇ ਵਿੱਚ 3, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 2, ਪਠਾਨਕੋਟ ਜ਼ਿਲੇ ਵਿੱਚ 2, ਗੁਰਦਾਸਪੁਰ ਜ਼ਿਲੇ ਵਿੱਚ 2, ਬਠਿੰਡਾ ਜ਼ਿਲੇ ਵਿੱਚ 1, ਫਤਿਹਗੜ ਸਾਹਿਬ ਜਿਲੇ ਵਿੱਚ 1, ਸੰਗਰੂਰ ਜ਼ਿਲੇ ਵਿੱਚ 1 ਅਤੇ ਬਰਨਾਲਾ ਜ਼ਿਲੇ ਵਿੱਚ 1 ਮੌਤ ਭਾਵ ਕੁੱਲ 9 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 675 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 422 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Total Views: 333 ,
Real Estate