ਚੰਡੀਗੜ, 28 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 161 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ
ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 5216 ਹੋ ਗਈ ਹੈ ਅਤੇ ਅੱਜ 5 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 133 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਸੰਗਰੂਰ ਜ਼ਿਲੇ ਵਿੱਚ 45, ਲੁਧਿਆਣਾ ਜ਼ਿਲੇ ਵਿੱਚ 39, ਜਲੰਧਰ ਜ਼ਿਲੇ ਵਿੱਚ 19 ਨਵੇਂ ਕੇਸ ਆਏ ਹਨ। ਇਸੇ ਤਰਾਂ ਹੀ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 12, ਮੋਹਾਲੀ ਤੇ ਗੁਰਦਾਸਪੁਰ ਜਿਲ਼ਿਆਂ ਵਿੱਚ 8-8, ਪਟਿਆਲਾ ਜਿਲੇ ਵਿੱਚ 6, ਪਠਾਨਕੋਟ ਤੇ ਫਤਿਹਗੜ ਸਾਹਿਬ ਵਿੱਚ 4-4, ਹੁਸਿਆਰਪੁਰ, ਫਿਰੋਜਪੁਰ ਤੇ ਕਪੂਰਥਲਾ ਜਿਲਿਆਂ ਵਿੱਚ 3-3, ਐਸ.ਬੀ.ਐਸ ਨਗਰ ਨਵਾਂ ਸਹਿਰ ਤੇ ਫਰੀਦਕੋਟ ਵਿੱਚ 2-2, ਤਰਨਤਾਰਨ, ਮੁਕਤਸਰ ਤੇ ਫਾਜਿਲਕਾ ਜਿਲਿਆਂ ਵਿੱਚ 1-1 ਨਵੇਂ ਮਰੀਜ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ।
ਪੰਜਾਬ ਵਿੱਚ ਹੁਣ ਤੱਕ 289923 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 5216 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 1557 ਐਕਟਿਵ ਕੇਸ ਹਨ, ਜਿਹਨਾਂ ‘ਚੋਂ 23 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 7 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹੁਣ ਤੱਕ ਆਏ ਮਰੀਜਾਂ ਵਿੱਚੋਂ 3201 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ, ਜਦਕਿ ਅੱਜ 5 ਹੋਰ ਮੌਤਾਂ ਹੋ ਜਾਣ ਨਾਲ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 133 ਹੋ ਗਈ ਹੈ।
ਅੱਜ ਪੰਜਾਬ ‘ਚ ਕੋਰੋਨਾ ਦੇ 161 ਨਵੇਂ ਮਰੀਜ਼ ਆਏ ਅਤੇ ਹੋਈਆਂ 5 ਮੌਤਾਂ
Total Views: 285 ,
Real Estate



















