ਅੱਜ ਪੰਜਾਬ ‘ਚ ਆਏ ਕੋਰੋਨਾ ਦੇ 122 ਨਵੇਂ ਮਰੀਜ਼ ਅਤੇ 1 ਮੌਤ

ਚੰਡੀਗੜ, 21 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 122 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 4074 ਹੋ ਗਈ ਹੈ ਅਤੇ ਅੱਜ 1 ਹੋਰ ਮੌਤ ਹੋ ਜਾਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਸਭ ਤੋਂ ਵੱਧ ਲੁਧਿਆਣਾ ਜ਼ਿਲੇ ਵਿੱਚ 54 ਅਤੇ ਪਠਾਨਕੋਟ ਜ਼ਿਲੇ ਵਿੱਚ 16 ਨਵੇਂ ਕੇਸ ਆਏ ਹਨ। ਇਸੇ ਤਰਾਂ ਹੀ ਹੁਸਿਆਰਪੁਰ ਜ਼ਿਲੇ ਵਿੱਚ 7, ਜਲੰਧਰ ਅਤੇ ਫਾਜਿਲਕਾ ਜ਼ਿਲਿਆਂ ਵਿੱਚ 6-6, ਰੋਪੜ ਅਤੇ ਗੁਰਦਾਸਪੁਰ ਜਿਲਿਆਂ ਵਿੱਚ 5-5, ਅੰਮ੍ਰਿਤਸਰ ਸਾਹਿਬ ਅਤੇ ਐਸ.ਏ.ਐਸ ਨਗਰ ਮੋਹਾਲੀ ਵਿੱਚ 4-4, ਪਟਿਆਲਾ ਅਤੇ ਕਪੂਰਥਲਾ ਜਿਲਿਆਂ ਵਿੱਚ 3-3, ਸੰਗਰੂਰ, ਮੁਕਤਸਰ ਸਾਹਿਬ ਅਤੇ ਐਸ.ਬੀ.ਐਸ ਨਗਰ ਨਵਾਂਸਹਿਰ ਜਿਲਿਆਂ ਵਿੱਚ 2-2, ਤਰਨਤਾਰਨ ਸਾਹਿਬ, ਫਤਿਹਗੜ ਸਾਹਿਬ ਅਤੇ ਫਰੀਦਕੋਟ ਜਿਲਿਆਂ ਵਿੱਚ 1-1 ਨਵਾਂ ਮਰੀਜ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ। ਪੰਜਾਬ ਵਿੱਚ ਹੁਣ ਤੱਕ 240803 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 4074 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 1275 ਐਕਟਿਵ ਕੇਸ ਹਨ, ਜਿਹਨਾਂ ‘ਚੋਂ 21 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 5 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹੁਣ ਤੱਕ ਆਏ ਮਰੀਜਾਂ ਵਿੱਚੋਂ 2700 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ, ਜਦਕਿ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ 99 ਮੌਤਾਂ ਹੋ ਚੁੱਕੀਆਂ ਹਨ।

Total Views: 412 ,
Real Estate