ਵਾਰੋ-ਵਾਰੀ (ਰੋਟੇਸ਼ਨਲ) ਦੁਕਾਨਾਂ ਖੋਲਣ ਸਬੰਧੀ ਡੀ.ਸੀ ਬਰਨਾਲਾ ਨੇ ਕੀਤਾ ਸਪੱਸਟ

ਬਰਨਾਲਾ, 30  ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਰੋਜ਼ਾਨਾ ਸਵੇਰੇ 7 ਵਜੇ ਤੋਂ 11 ਵਜੇ ਤੱਕ ਚਾਰ ਘੰਟੇ ਦੁਕਾਨਾਂ ਖੋਲਣ ਦੀ ਦਿੱਤੀ ਢਿੱਲ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜਪ੍ਰਤਾਪ ਸਿੰਘ ਫੂਲਕਾ ਨੇ ਸਪੱਸਟ ਕੀਤਾ ਹੈ ਕਿ ਇਹ ਦੁਕਾਨਾਂ ਰੁਟੇਸ਼ਨ ਨਾਲ ਭਾਵ ਵਾਰੋ-ਵਾਰੀ ਖੁੱਲ ਸਕਣਗੀਆਂ। ਉਹਨਾਂ ਦੱਸਿਆ ਹੈ ਕਿ ਜ਼ਿਲ•ੇ ਦੇ ਪੇਂਡੂ ਖੇਤਰਾਂ ਵਿਚ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸ਼ਾਪਜ਼ ਅਤੇ ਐਸਟੇਬਲਿਸ਼ਮੈਂਟ ਐਕਟ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ (ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ) 7 ਤੋਂ 11 ਵਜੇ ਤੱਕ ਖੁੱਲਣਗੀਆਂ, ਪਰ ਸ਼ਹਿਰੀ ਖੇਤਰਾਂ ਵਿਚ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਭਾਵ ਵਾਰੋ-ਵਾਰੀ ਦੁਕਾਨਾਂ ਖੁੱਲਣਗੀਆਂ।

ਜੋ ਦੁਕਾਨਾਂ ਸਿਰਫ ਮੰਗਲਵਾਰ ਤੇ ਸ਼ੁਕਰਵਾਰ ਨੂੰ ਖੁੱਲਣਗੀਆਂ
ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਕੱਪੜੇ/ਫੈਬਰਿਕ ਦੁਕਾਨਾਂ ਤੇ ਸਬੰਧਤ ਅਸੈਸਰੀ, ਦਰਜੀਆਂ ਦੀਆਂ ਦੁਕਾਨਾਂ (ਟੇਲਰਿੰਗ), ਸਰਾਫਾਂ ਸਮੇਤ ਸਾਰੇ ਤਰ•ਾਂ ਦੇ ਗਹਿਣਿਆਂ/ਅਸੈਸਰੀ ਨਾਲ ਸਬੰਧਤ ਦੁਕਾਨਾਂ, ਕਾਸਮੈਟਿਕਸ ਦੀਆਂ ਦੁਕਾਨਾਂ, ਬੱਚਿਆਂ ਦੇ ਕੱਪੜੇ ਤੇ ਉਤਪਾਦ,  ਬੈਗਜ਼/ਲੱਗੇਜ ਆਦਿ ਘਰੇਲੂ ਉਪਕਰਨ (ਗੈਰ ਇਲੈਕਟ੍ਰੋਨਿਕ) ਕਰੌਕਰੀ, ਰਸੋਈ ਦੀਆਂ ਵਸਤਾਂ, ਘਰੇਲੂ ਉਪਕਰਨ, ਇਲੈਕਟ੍ਰੋਨਿਕ ਤੇ ਇਲੈਕਟ੍ਰੀਕਲ ਉਪਕਰਨ (ਸੇਲ ਤੇ ਰਿਪੇਅਰ) ਨਾਲ ਸਬੰਧਤ ਦੁਕਾਨਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ ਸਕਣਗੀਆਂ।

ਜੋ ਦੁਕਾਨਾਂ ਸਿਰਫ ਸੋਮਵਾਰ ਤੇ ਵੀਰਵਾਰ ਨੂੰ ਖੁਲਣਗੀਆਂ
ਸੋਮਵਾਰ ਅਤੇ ਵੀਰਵਾਰ ਨੂੰ ਮੋਬਾਇਲ ਅਤੇ ਮੋਬਾਇਲ ਰਿਪੇਅਰ ਦੁਕਾਨਾਂ, ਕੰਪਿਊਟਰ ਰਿਪੇਅਰ ਤੇ ਹਾਰਡਵੇਅਰ ਸ਼ਾਪਜ਼, ਬਿਲਡਿੰਗ ਤੇ ਉਸਾਰੀ ਉਪਕਰਨਾਂ ਸਬੰਧੀ ਸਟੋਰ ਜਿਵੇਂ ਪੇਂਟ, ਵੈਨਿਸ਼ਿੰਗ ਆਦਿ, ਕਾਰਪੇਂਟਰੀ ਉਪਰਕਰਨ, ਪਲਾਈਵੁਡ ਆਦਿ, ਗਲਾਸ ਤੇ ਮਿਰਰ, ਗਰਿੱਲ ਤੇ ਫੈਬਰੀਕੇਸ਼ਨ, ਸੀਮਿੰਟ ਤੇ ਮੋਰਟੋ ਆਦਿ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ•ਣਗੀਆਂ।

ਜੋ ਦੁਕਾਨਾਂ ਸਿਰਫ ਬੁੱਧਵਾਰ ਤੇ ਸਨਿਚਰਵਾਰ ਖੁਲਣਗੀਆਂ
ਬੁੱਧਵਾਰ ਤੇ ਸ਼ਨਿਚਰਵਾਰ ਨੂੰ ਆਟੋਮੋਬਾਈਲਜ਼ ਦੀ ਵਿਕਰੀ ਤੇ ਸਪੇਅਰ ਪਾਰਟਸ, ਰਿਪੇਅਰ ਤੇ ਮੇਨਟੀਨੈਂਸ ਨਾਲ ਸਬੰਧਤ ਦੁਕਾਨਾਂ, ਰਿਪੇਅਰ ਅਤੇ ਮੇਂਟੀਨੈਂਸ ਨਾਲ ਸਬੰਧਤ ਦੁਕਾਨਾਂ, ਸਟੇਸ਼ਨਰੀ ਤੇ ਗਿਫਟ ਸ਼ਾਪ (ਆਰਟ ਐਂਡ ਕ੍ਰਾਫਟ ਚੀਜ਼ਾਂ ਤੇ ਕਿਤਾਬਾਂ), ਬੇਕਰੀ ਤੇ ਕਨਫੈਕਸ਼ਨਰੀ, ਮਠਿਆਈ ਦੀਆਂ ਦੁਕਾਨਾਂ ਤੇ ਡੇਅਰੀ ਉਤਪਾਦ ਤੇ ਮੀਟ ਦੁਕਾਨਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੋਲ•ੀਆਂ ਜਾ ਸਕਣਗੀਆਂ।

ਖੁੱਲਣ ਵਾਲੀਆਂ ਦੁਕਾਨਾਂ ਸਬੰਧੀ ਨਵੇਂ ਹੁਕਮ
ਇਹ ਦੁਕਾਨਾਂ 7 ਤੋਂ 11 ਵਜੇ ਤੱਕ 50 ਫੀਸਦੀ ਸਟਾਫ ਨਾਲ ਖੁੱਲ•ਗੀਆਂ। ਉਨ•ਾਂ ਦੱਸਿਆ ਕਿ ਸਾਰੇ ਤਰ•ਾਂ ਦੀਆਂ ਦੁਕਾਨਾਂ ਵਾਰੀ ਨਾਲ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਖੁੱਲ•ਣਗੀਆਂ। ਉਨ•ਾਂ ਕਿਹਾ ਕਿ ਦੁਕਾਨਦਾਰ ਕਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੇ ਇਹਤਿਆਤ ਵਰਤਣੇ ਜਿਵੇਂ ਮਾਸਕ, ਦਸਤਾਨੇ, ਸੈਨੇਟਾਈਜ਼ਰ ਦੀ ਵਰਤੋਂ, ਸਮਾਜਿਕ ਦੂਰੀ ਆਦਿ ਦਾ ਲਾਜ਼ਮੀ ਧਿਆਨ ਰੱਖਣਗੇ।

ਜਰੂਰੀ ਵਸਤਾਂ ਸਬੰਧੀ ਦੁਕਾਨਾਂ ਬਾਰੇ ਨਵੇਂ ਹੁਕਮ
ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਜਿਵੇਂ ਕਿ ਕਰਿਆਣਾ/ਜਨਰਲ ਸਟੋਰ, ਕੈਮਿਸਟ, ਲੈਬ ਤੇ ਖੇਤੀਬਾੜੀ ਉਪਕਰਨਾਂ ਤੇ ਉਤਪਾਦਾਂ ਨਾਲ ਸਬੰਧਤ ਦੁਕਾਨਦਾਰ ਐਤਵਾਰ ਤੋਂ ਬਿਨਾਂ ਸਾਰੇ ਦਿਨ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਕਰ ਸਕਣਗੇ। ਇਸ ਤੋਂ ਇਲਾਵਾ ਪਾਸ ਵਾਲੇ ਦੁਕਾਨਦਾਰ ਸ਼ਾਮ 5 ਵਜੇ ਤੱਕ ਪਹਿਲਾਂ ਵਾਂਗ ਹੋਮ ਡਿਲਿਵਰੀ ਕਰ ਸਕਣਗੇ। ਇਹ ਦੁਕਾਨਾਂ ਐਤਵਾਰ ਨਹੀਂ ਖੁੱਲ•ਣਗੀਆਂ। ਜ਼ਰੂਰੀ ਵਸਤਾਂ ਦੀ ਸਪਲਾਈ ਲਈ ਈ-ਕਾਮਰਸ ਸੇਵਾ ਵੀ ਜਾਰੀ ਰਹਿ ਸਕੇਗੀ। ਉਨ•ਾਂ ਦੱਸਿਆ ਕਿ ਦੁੱਧ, ਸਬਜ਼ੀ, ਫਲਾਂ ਆਦਿ ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਜਾਰੀ ਰਹੇਗੀ।

ਜੋ ਦੁਕਾਨਾਂ ਨਹੀਂ ਖੁੱਲ ਸਕਦੀਆਂ
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸ਼ਰਾਬ ਦੇ ਠੇਕੇ, ਤੰਬਾਕ ਦੀ ਵਿਕਰੀ, ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਸਾਰੇ ਵਿਦਿਅਕ, ਟਰੇਨਿੰਗ, ਕੋਚਿੰਗ ਇੰਸਟੀਚਿਊਟ, ਆਈਲੈਟਸ ਇੰਸਟੀਚਿਊਟ, ਹਾਸਪੀਟੈਲਿਟੀ ਸੇਵਾਵਾਂ, ਸਾਪਿੰਗ ਮਾਲਜ਼, ਸਾਰੇ ਸਿਨੇਮਾ ਹਾਲ, ਜਿੰਮ, ਸਪੋਰਟਸ ਕੰਪਲੈਕਸ, ਸਵਿੰਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਰੈਸਟੋਰੈਂਟ, ਅਸੈਂਬਲੀ ਹਾਲ ਤੇ ਹੋਰ ਸਬੰਧਤ ਥਾਵਾਂ, ਸਾਰੇ ਤਰ•ਾਂ ਦੇ ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਕ, ਵਿਦਿਅਕ, ਸੱਭਿਆਚਾਰਕ, ਧਾਰਮਿਕ ਸਮਾਗਮ ਤੇ ਹੋਰ ਇਕੱਠ, ਸਾਰੇ ਧਾਰਮਿਕ ਸਮਾਗਮਾਂ ‘ਤੇ ਪਾਬੰਦੀ ਰਹੇਗੀ।

Total Views: 254 ,
Real Estate