ਪੰਜਾਬ ਵਾਸੀਆਂ ਲਈ ਚੰਗੀ ਖਬਰ, ਕਰੋਨਾ ਪੀੜਤ ਪਠਲਾਵਾ ਦਾ ਸਰਪੰਚ ਹੋਇਆ ਠੀਕ

ਚੰਡੀਗੜ, 8 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕਰੋਨਾ ਵਾਇਰਸ ਕਾਰਨ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜ਼ਿਲੇ ਦੇ ਚਰਚਿਤ ਹੋਏ ਪਿੰਡ ਪਠਲਾਵਾ ਦਾ ਸਰਪੰਚ ਹਰਪਾਲ ਸਿੰਘ ‘ਜੋ ਜਾਂਚ ਦੌਰਾਨ ਕਰੋਨਾ ਪਾਜੇਟਿਵ ਪਾਇਆ ਗਿਆ ਸੀ, ਉਸ ਨੂੰ 22 ਮਾਰਚ ਤੋਂ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਹੋਇਆ ਸੀ। ਉਸ ਉਸਦੀਆਂ 4 ਅਤੇ 5 ਅਪ੍ਰੈਲ ਨੂੰ ਭੇਜੀਆਂ ਜਾਂਚ ਰਿਪੋਰਟਾਂ ਕਰੋਨਾ ਨੈਗੇਟਿਵ ਆਇਆ ਹੈ। ਹਸਪਤਾਲ ਤੋਂ ਛੁੱਟੀ ਮਿਲਣ ‘ਤੇ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਉਸਦੇ ਪਿੰਡ ਦੇ ਕਰੋਨਾ ਪਾਜੇਟਿਵ ਪਾਏ ਗਏ ਲੋਕਾਂ ਦੀ ਰਿਪੋਰਟਾਂ ਲਗਾਤਾਰ ਨੈਗੇਟਿਵ ਆ ਰਹੀਆਂ ਹਨ। ਉਹਨਾਂ ਪੰਜਾਬ ਸਰਕਾਰ ਅਤੇ ਨਵਾਂ ਸਹਿਰ ਦੇ ਡਾਕਟਰੀ ਅਮਲੇ, ਸਾਸ਼ਨ-ਪ੍ਰਸਾਸ਼ਨ ਦਾ ਉਚੇਚਾ ਧਨਵਾਦ ਕੀਤਾ ਹੈ।

Total Views: 40 ,
Real Estate