ਵੱਖਰੀ ਦੇ ਜਾਤੀ ਦੇ ਲੜਕੇ ਨਾਲ ਘਰੋਂ ਭੱਜੀ ਲੜਕੀ ਨੂੰ ਬਾਪ ਨੇ ਮੌਤ ਦੇ ਘਾਟ ਉਤਾਰਿਆ

ਬਨੂੜ, 2 ਅਪ੍ਰੈਲ ਪੰਜਾਬੀ ਨਿਊਜ ਆਨਲਾਇਨ : ਇਥੋਂ ਦੇ ਨੇੜਲੇ ਪਿੰਡ ਮਨੋਲੀ ਸੂਰਤ ਇੱਕ ਪਿਤਾ ਨੇ ਆਪਣੀ 18 ਸਾਲਾਂ ਦੀ ਧੀ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ, ਕਿਉਂਕਿ ਉਹ ਕਿਸੇ ਵੱਖਰੀ ਜਾਤੀ ਦੇ ਲੜਕੇ ਨਾਲ ਵਿਆਹ ਕਰਵਾਉਣ ਲਈ ਘਰੋਂ ਭੱਜ ਗਈ ਸੀ, ਪਰ ਮਾੜੀ ਕਿਸਮਤ ਨੂੰ ਕਰੋਨਾ ਕਰਕੇ ਲੱਗੇ ਕਰਫਿਊ ਕਾਰਨ ਉਹ ਹਰਿਆਣਾ ਵਿੱਚ ਫੜੇ ਗਏ ਅਤੇ ਪੁਲਸ ਨੇ ਰਾਜ਼ੀਨਾਮਾ ਕਰਵਾਕੇ ਉਸ ਨੂੰ ਆਪਣੇ ਬਾਪ ਨਾਲ ਵਾਪਸ ਭੇਜ ਦਿੱਤਾ ਸੀ, ਜਿਥੇ ਮਾਪਿਆਂ ਨੇ ਉਸਦੀ ਜਾਨ ਲੈ ਗਈ।

ਪ੍ਰਾਪਤ ਜਾਣਕਾਰੀ ਮੁਤਾਬਿਕ ਸੂਰਤੀ ਮਨੌਲੀ ਦੀ ਇਹ ਲੜਕੀ ਛਰਬੜ ਦੇ ਸਰਕਾਰੀ ਸਕੂਲ ਵਿੱਚ ਬਾਰਵੀਂ ਕਲਾਸ ਵਿੱਚ ਪੜਦੀ ਸੀ, ਜਿਥੇ ਇਸ ਦੇ ਹਰਿਆਣਾ ਨਿਵਾਸੀ ਕਿਸੇ ਵੱਖਰੀ ਜਾਤੀ ਦੇ ਲੜਕੇ ਨਾਲ ਪ੍ਰੇਮ ਸਬੰਧ ਬਣ ਗਏ। ਚਾਰ-ਪੰਜ ਦਿਨ ਪਹਿਲਾਂ ਇਹ ਲੜਕੀ ਉਕਤ ਲੜਕੇ ਨਾਲ ਵਿਆਹ ਕਰਵਾਉਣ ਲਈ ਘਰੋਂ ਭੱਜ ਗਈ ਸੀ ਤੇ ਹਰਿਆਣੇ ਵਿੱਚ ਫੜੀ ਗਈ, ਜਿਥੋਂ ਹਰਿਆਣਾ ਪੁਲਸ ਨੇ ਉਸ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ, ਪਰ ਮਾਪਿਆਂ ਨੇ ਇਸ ਲੜਕੀ ਨੂੰ ਘਰੇ ਲਿਆ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਬੀਤੇ ਬੁੱਧਵਾਰ ਸਵੇਰੇ ਆਪਣੀ ਬੇਇਜਤੀ ਸਮਝਦਿਆਂ ਲੜਕੀ ਦੇ ਪਿਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਸਵੇਰੇ ਸੂਰਜ ਚੜ•ਨ ਤੋਂ ਪਹਿਲਾਂ ਹੀ ਸਸਕਾਰ ਕਰ ਦਿੱਤਾ। ਥਾਣਾ ਬਨੂੰੜ ਦੇ ਮੁਖੀ ਮੁਤਾਬਿਕ ਇਸ ਘਟਨਾ ਦੀ ਗੁਪਤ ਸੂਚਨਾ ਜਦੋਂ ਪੁਲਿਸ ਮੌਕੇ ‘ਤੇ ਪੁਹੰਚੀ ਤਾਂ ਪੁਲਸ ਆਉਣ ਦੀ ਭਣਕ ਪੈਂਦੇ ਹੀ ਲੜਕੀ ਦਾ ਪਰਿਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਬਲਦੀ ਚਿਤਾ ਵਿਚੋਂ ਅਸਥੀਆਂ ਕੱਢ ਕੇ ਆਪਣੇ ਕਬਜੇ ਵਿੱਚ ਲੈ ਲਈਆਂ ਹਨ ਅਤੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਉਸਦੇ ਸਾਥੀਆਂ ਵਿਰੁੱਧ ਕਤਲ ਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਕੇ ਉਹਨਾਂ ਭਾਲ ਸੁਰੂ ਕਰ ਦਿੱਤੀ ਹੈ।

Total Views: 97 ,
Real Estate