ਕਰੋਨਾ ਦਾ ਖ਼ਤਰਾ – ਬਲੱਡ ਏ ਵਾਲਿਆਂ ਨੂੰ ਵੱਧ , ਏਬੀ ਵਾਲਿਆਂ ਨੂੰ ਘੱਟ

ਚੀਨ ‘ਚ ਹੋਈ ਨਵੀਂ ਖੋਜ ਦੇ ਮੁਤਾਬਿਕ , ਕੋਰੋਨਾ ਵਾਇਰਸ ਦੇ ਪ੍ਰਭਾਵ ਦਾ ਖਤਰਾ ਬਲੱਡ ਗਰੁੱਪ – ਏ ਵਾਲਿਆਂ ਨੂੰ ਜਿ਼ਆਦਾ ਹੈ । ਕੋਰੋਨਾ ਵਾਇਰਸ ਦੇ ਗੜ੍ਹ ਵੁਹਾਨ ਅਤੇ ਸੇ਼ਂਜਾਨ ਵਿੱਚ 2000 ਤੋਂ ਵੱਧ ਮਰੀਜ਼ਾਂ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਖੋਜੀ ਦਲ ਨੇ ਮਰੀਜ਼ਾਂ ਦੇ ਬਲੱਡ ਗਰੁੱਪ ਦਾ ਅਧਿਐਨ ਕੀਤਾ ਹੈ।
ਖੋਜੀਆਂ ਨੇ , ਵੁਹਾਨ ਵਿੱਚ ਭਰਤੀ ਅਜਿਹੇ ਮਰੀਜ਼ ਜਿੰਨ੍ਹਾਂ ਦਾ ਬਲੱਡ ਗਰੁੱਪ –ਏ ਸੀ , ਉਹਨਾਂ ਦੇ ਵਿੱਚ ਇਨਫੈਕਸ਼ਨ ਦੇ ਲੱਛਣ ਜਿ਼ਆਦਾ ਗੰਭੀਰ ਸਨ। ਉਥੇ ਬਲੱਡ ਗਰੁੱਪ ਗਰੁੱਪ – ਓ ਵਾਲਿਆਂ ਵਿੱਚ ਕਾਫੀ ਘੱਟ ਸਨ ।
ਵੁਹਾਨ ਯੂਨੀਵਰਸਿਟੀ ਦੇ ਵਿਗਿਆਨੀ ਵੈਂਗ ਸਿੰਗੂਆਨ ਦੇ ਮੁਤਾਬਿਕ ਬਲੱਡ ਗਰੁੱਪ –ਏ ਵਾਲਿਆਂ ਨੂੰ ਕੋਰੋਨਾ ਦੇ ਪ੍ਰਭਾਵ ਤੋਂ ਬਚਣ ਲਈ ਵੱਧ ਸਾਵਧਾਨੀ ਵਰਤਣ ਦੀ ਜਰੂਰਤ ਹੈ।
ਖੋਜੀਆਂ ਨੇ ਦੱਸਿਆ ਕਿ ਕੋਰੋਨਾ ਨਾਲ ਚੀਨ ਵਿੱਚ ਮਰਨ ਵਾਲਿਆਂ 206 ਮਰੀਜਾਂ ਵਿੱਚ 85 ਲੋਕਾਂ ਦਾ ਬਲੱਡ ਗਰੁੱਪ –ਏ ਅਤੇ 52 ਦਾ ਬਲੱਡ ਗਰੁੱਪ -ਓ ਸੀ । ਇੱਕ ਹੋਰ ਵਿਗਿਆਨੀ ਗਾਓ ਯਿੰਗਡਈ ਨੇ ਕਿਹਾ , ‘ ਜੇ ਤੁਹਾਡਾ ਬਲੱਡ ਗਰੁੱਪ –ਏ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਹਾਨੂੰ 100 ਪ੍ਰਤੀਸ਼ਤ ਕੋਰੋਨਾ ਵਾਇਰਸ ਹੋਵੇਗਾ ਹੀ ਹੋਵੇਗਾ ਅਤੇ ਨਾ ਹੀ ਓ- ਬਲੱਡ ਗਰੁੱਪ ਵਾਲਿਆਂ ਨੂੰ ਨਿਸ਼ਚਿਤ ਰਹਿਣ ਦੀ ਜਰੂਰਤ ਹੈ। ਬਚਾਅ ਲਈ ਹੱਥ ਵਾਰ –ਵਾਰ ਧੋਂਦੇ ਰਹੋ ਅਤੇ ਜਰੂਰੀ ਹਦਾਇਤਾਂ ਦਾ ਪਾਲਣ ਕਰੋ ।
ਰਿਸਰਚ ਵਿੱਚ ਕਿਹਾ ਗਿਆ , ‘ ਵੁਹਾਨ ਵਿੱਚ ਸਭ ਤੋਂ ਵੱਧ ਓ –ਬਲੱਡ ਗਰੁੱਪ ਵਾਲੇ ਲੋਕ ਹਨ। ਇੱਥੇ 31 ਫੀਸਦੀ ਲੋਕਾਂ ਦਾ ਬਲੱਡ ਗਰੁੱਪ -ਏ , 24 ਫੀਸਦੀ ਦਾ ਬਲੱਡ ਗਰੁੱਪ -ਬੀ , 9 ਫੀਸਦੀ ਲੋਕਾਂ ਦਾ ਬਲੱਡ ਗਰੁੱਪ –ਏਬੀ ਅਤੇ 34 ਫੀਸਦੀ ਲੋਕਾਂ ਦਾ ਬਲੱਡ ਗਰੁੱਪ –ਓ ਹੈ।

Total Views: 250 ,
Real Estate