ਬਾਗੀ ਆਪ ਵਿਧਾਇਕ ਨੂੰ ‘ਪੰਜਾਬੀ ਏਕਤਾ ਪਾਰਟੀ’ ‘ਚ ਰਲਾਉਣ ਪਹੁੰਚੇ ਖਹਿਰਾ ਦਾ ਵਿਰੋਧ

ਪੰਜਾਬੀ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜੈਤੋ ਤੋਂ ‘ਆਪ’ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿਵਾ ਕੇ ਆਪਣੀ ਪਾਰਟੀ ‘ਚ ਸ਼ਾਮਲ ਕਰਵਾਉਣ ਲਈ ਮੀਟਿੰਗ ਕਰਨ ਪਰ ਫਰੀਦਕੋਟ ਪਹੁੰਚੇ ਖਹਿਰਾ ਨੂੰ ਮਾਸਟਰ ਬਲਦੇਵ ਸਿੰਘ ਦੇ ਕੁਝ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ ਦੇਰ ਸ਼ਾਮ ਜੈਤੋ ਦੇ ਮੈਰਿਜ ਪੈਲੇਸ ਵਿੱਚ ਇਸੇ ਬਾਬਤ ਵਿਸ਼ੇਸ਼ ਮੀਟਿੰਗ ਰੱਖੀ ਗਈ ਸੀ। ਮੀਟਿੰਗ ਦੌਰਾਨ ਖਹਿਰਾ ਨੇ ਜਿਉਂ ਹੀ ਬਲਦੇਵ ਸਿੰਘ ਦੇ ਹਮਾਇਤੀਆਂ ਕੋਲੋਂ ਆਪਣੀ ਪਾਰਟੀ ਲਈ ਉਨ੍ਹਾਂ ਦੇ ਵਿਧਾਇਕ ਦੀ ਮੰਗ ਕੀਤੀ ਤਾਂ ਕੁਝ ਸਮਰਥਕਾਂ ਨੇ ਇਸ ਗੱਲ ਤੋਂ ਕੋਰੀ ਨਾਹ ਕਰਕੇ ਵਿਰੋਧ ਪ੍ਰਗਟਾਇਆ। ਬਲਦੇਵ ਸਿੰਘ ਦੇ ਸਮਰਥਕਾਂ ਦਾ ਰੌਂਅ ਵੇਖ ਕੇ ਖਹਿਰਾ ਨੇ ਕਿਹਾ ਕਿ ਦੂਹਰੀ ਨੀਤੀ ਨਾਲ ਬੇੜੀ ਪਾਰ ਨਹੀਂ ਲੱਗਣੀ, ਜੇ ਪਾਰਟੀ ਬਣਾਈ ਹੈ ਤਾਂ ਉਸ ਲਈ ਬੰਦਿਆਂ ਦੀ ਵੀ ਲੋੜ ਹੈ। ਮਾਸਟਰ ਬਲਦੇਵ ਸਿੰਘ ਨੇ ਫਿਲਹਾਲ ਅਸਤੀਫਾ ਨਹੀਂ ਦਿੱਤਾ। ਖਹਿਰਾ ਦੀ ਯੋਜਨਾ ਹੈ ਕਿ ਮਾਸਟਰ ਬਲਦੇਵ ਸਿੰਘ ਫ਼ਰੀਦਕੋਟ ਤੋਂ ਉਨ੍ਹਾਂ ਦੀ ਨਵੀਂ ਪਾਰਟੀ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜਨ, ਪਰ ਅਜਿਹਾ ਹੋਣਾ ਸੁਖਾਲਾ ਨਹੀਂ ਜਾਪਦਾ।

Total Views: 89 ,
Real Estate