ਟਕਸਾਲੀ ਦਲ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਦੀ ਅਕਾਲੀ ਦਲ(ਬਾਦਲ) ‘ਚ ਵਾਪਸੀ ਤੋਂ ਪਾਰਟੀ ਦੇ ਸਥਾਨਕ ਆਗੂ ਨਾਰਾਜ਼ ਦੱਸੇ ਜਾ ਰਹੇ ਹਨ । ਇਹ ਨਰਾਜਗੀ ਉਸ ਸਮੇਂ ਵੀ ਸਾਹਮਣੇ ਆਈ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਅਕਾਲੀ ਦਲ ਦੇ ਅਜਨਾਲਾ ਤੋਂ ਹਲਕਾ ਇੰਚਾਰਜ ਤੇ ਕੁਝ ਹੋਰ ਸਥਾਨਕ ਅਹੁਦੇਦਾਰ ਰਾਜਾਸਾਂਸੀ ਵਾਲੇ ਸਮਾਰੋਹ ’ਚ ਸ਼ਾਮਲ ਨਹੀਂ ਹੋਏ ਸਨ। ਉੱਥੇ ਹੀ ਸੁਖਬੀਰ ਬਾਦਲ ਤੇ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੋਵਾਂ ਨੇ ਬੋਨੀ ਅਜਨਾਲਾ ਦੀ ਵਾਪਸੀ ਦਾ ਸੁਆਗਤ ਕੀਤਾ ਸੀ। ਬੋਨੀ ਸਾਲ 2007 ਤੇ 2012 ’ਚ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ’ਚ ਸ਼ਾਮਲ ਹੋਣ ਲਈ ਪਾਰਟੀ ਛੱਡ ਗਏ ਸਨ। ਟਕਸਾਲੀ ਦਲ ਬੋਨੀ ਦੇ ਪਿਤਾ ਰਤਨ ਸਿੰਘ ਅਜਨਾਲਾ ਤੇ ਦੋ ਹੋਰ ਸੀਨੀਅਰ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨੇ ਬਣਾਇਆ ਹੈ।
Total Views: 327 ,
Real Estate



















