ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰ.ਸੀ.ਐਫ ਵਿਖੇ ਮਿਸ਼ਨਰੀ ਕਿਤਾਬਾਂ ਦਾ ਸਟਾਲ ਲਗਾਇਆ : ਕਿਤਾਬਾਂ ਬਿਨ੍ਹਾਂ ਕਿਸੇ ਲਾਭ ਤੇ ਸੰਗਤਾਂ ਨੂੰ ਵੇਚੀਆ ਗਈਆਂ

ਸੁਲਤਾਨਪੁਰ ਲੋਧੀ , 10 ਫਰਵਰੀ (ਕੌੜਾ)- ਸਾਹਿਤ ਸੈਂਟਰ ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰ.ਸੀ.ਐਫ ਵਿਖੇ ਮਿਸ਼ਨਰੀ ਕਿਤਾਬਾਂ ਦਾ ਸਟਾਲ ਲਗਾਇਆ ਗਿਆ।ਜਿਸ ਵਿੱਚ ਬਹੁਜਨ ਸਮਾਜ ਦੇ ਮਾਨਵਤਾਵਾਦੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨਾਲ ਸੰਬੰਧਿਤ ਕਿਤਾਬਾਂ ਬਿਨ੍ਹਾਂ ਕਿਸੇ ਲਾਭ ਤੇ ਸੰਗਤਾਂ ਨੂੰ ਵੇਚੀਆ ਗਈਆਂ। ਜਿੱਥੇ ਸੰਗਤਾਂ ਵਲੋਂ ਇਨ੍ਹਾਂ ਕਿਤਾਬਾਂ ਨੂੰ ਖਰੀਦਣ ਵਿੱਚ ਗਹਿਰੀ ਦਿਲਚਸਪੀ ਦਿਖਾਈ ਗਈ ਉਸ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ, ਪੰਜਾਬ ਦੇ ਪ੍ਰਧਾਨ ਸ਼੍ਰੀਮਾਨ 108 ਸੰਤ ਕੁਲਵੰਤ ਰਾਮ ਭਰੋਮਜਾਰਾ ਵਾਲੇ, ਜਨਰਲ ਸਕੱਤਰ 108 ਸੰਤ ਨਿਰਮਲ ਸਿੰਘ ਅਵਾਦਾਨ ਵਾਲੇ, ਬਹੁਜਨ ਸਮਾਜ ਪਾਰਟੀ ਜਿਲ੍ਹਾ ਕਪੂਰਥਾਲਾ ਦੇ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ, ਸੀਨੀਅਰ ਲੀਡਰ ਤਰਸੇਮ ਸਿੰਘ ਡੌਲਾ, ਡਿਪਟੀ ਸੀਐਈ ਕਿਸ਼ਨ ਸਿੰਘ, ਸੀਨੀਅਰ ਈਡੀਪੀਐਮ ਭਰਤ ਸਿੰਘ, ਐਕਸੀਅਨ ਮਨਜੀਤ ਸਿੰਘ, ਆਲ ਇੰਡੀਆ ਐਸਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ, ਸਮਾਜ ਸੇਵਕ ਡਾ, ਜਨਕ ਰਾਜ ਭੁਲਾਣਾ, ਜਰਨੈਲ ਸਿੰਘ ਰਾਹੋਂ ਨਿਊਜੀਲੈਂਡ ਅਤੇ ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ ਤੋਂ ਇਲਾਵਾ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਉਸਾਰੂ ਤੇ ਵਿਗਿਆਨਕ ਸਾਹਿਤ ਸਾਮਜ ਨੂੰ ਜਾਗਰੂਕ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਬਹੁਤ ਵੱਡੀ ਭੁਮਿਕਾ ਨਿਭਾਉਂਦਾ ਹੈ। ਅੱਜ ਸਮਾਜ ਵਿੱਚ ਜਾਗਰਤੀ ਪੈਦਾ ਕਰਨ ਦੀ ਅਹਿਮ ਜਰੂਰਤ ਹੈ ਕਿਉਂਕਿ ਲੋਕ ਵੱਡੀ ਪੱਧਰ ਤੇ ਅੰਧਵਿਸ਼ਵਾਸ਼ ਅਤੇ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋਣ ਕਰਕੇ ਹਨ੍ਹੇਰੇ ਵਿੱਚ ਡੁੱਬਿਆ ਹੈ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਿਹਾ ਸੀ ਵਿਚਾਰ ਪ੍ਰੀਵਰਤਨ ਹੀ ਸਾਰੀਆਂ ਸਮੱਸਿਆਵਾਂ ਦਾ ਮੂਲ ਪ੍ਰੀਵਰਤਨ ਹੈ।
ਵੱਖ-ਵੱਖ ਅਹਿਮ ਸਖਸ਼ੀਅਤਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਗੁਰੂ ਜੀ ਨੇ ਸਮੁੱਚੀ ਮਾਨਵਾਤਾ ਨੂੰ ਜਿੱਥੇ ਏਕੇ ਦਾ ਸੰਦੇਸ਼ ਦਿੱਤਾ ਉੱਥੇ ਸਮਾਜ ਨੂੰ ਵਿੱਦਿਆ ਰੂਪੀ ਗਹਿਣੇ ਨੂੰ ਪਾਉਣਾ ਵੀ ਅਤਿ ਜਰੂਰੀ ਦੱਸਿਆ ਹੈ। ਸਿੱਖਿਆ ਤੋਂ ਬਿਨ੍ਹਾਂ ਕੋਈ
ਮਨੁੱਖ ਤਰੱਕੀ ਨਹੀਂ ਕਰ ਸਕਦਾ ਇਸ ਲਈ ਵਿੱਦਿਆ ਹਰੇਕ ਇਨਸਾਨ ਲਈ ਲਾਜਮੀ ਹੋਣੀ ਚਾਹੀਦੀ ਹੈ। ਗਿਆਨ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਗਿਆਨ ਦਾ ਆਧਾਰ ਕਿਤਾਬਾਂ ਹਨ ਅਗਰ ਇਨਸਾਨ ਨੇ ਆਪਣੇ ਅਧਿਕਾਰਾਂ ਲਈ ਲੜਨਾ ਹੈ ਤਾਂ ਪੜ੍ਹਨਾ ਬਹੁਤ ਜਰੂਰੀ ਹੈ।ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਹੀਦਾ ਹੈ। ਅੱਜ ਦਾ ਪਾਠਕ ਕਿਤਾਬਾਂ ਤੋਂ ਬੇਮੁੱਖ ਹੋ ਰਿਹਾ ਹੈ। ਜਿਸ ਕਰਕੇ ਅਸੀਂ ਬੌਧਿਕ ਪੱਧਰ ਤੇ ਕੰਮਜੋਰ ਹੋ ਰਹੇ ਹਾਂ। ਦਲਿਤ ਸਾਹਿਤ ਸੈਂਟਰ ਦੇ ਸੰਸਥਾਪਕ ਸ਼੍ਰੀ ਨਿਰਵੈਰ ਸਿੰਘ, ਧਰਮ ਪਾਲ ਪੈਂਥਰ ਅਤੇ ਕ੍ਰਿਸ਼ਨ ਲਾਲ ਜੱਸਲ ਨੇ ਪੰਤਵੰਤੇ ਸੱਜਣਾਂ ਨੂੰ ਮਿਸ਼ਨਰੀ ਕਿਤਾਬਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਧਰਮ ਵੀਰ, ਭਾਰਥਰੀ ਕੁਮਾਰ, ਡਾ, ਜਨਕ ਰਾਜ, ਸੰਤੋਖ ਰਾਮ ਜਨਾਗਲ, ਟੇਕ ਚੰਦ, ਗੁਰਬਖਸ ਸਲੋਹ, ਰਣਜੀਤ ਸਿੰਘ, ਕੇ. ਐਸ. ਖੋਖਰ, ਨਿਰਮਲ ਸਿੰਘ, ਕਰਨੈਲ ਸਿੰਘ ਬੇਲਾ, ਬਸਪਾ ਆਗੂ ਡਾ. ਜਸਵੰਤ ਸਿੰਘ, ਰਾਮ ਲਾਲ ਮਹੇ, ਹੰਸ ਰਾਜ ਬਸੀ, ਮਾ ਦੇਸ ਰਾਜ ਬੂਲਪੁਰ, ਰਾਹੁਲ ਸੁਲਤਾਨਪੁਰ, ਅਸ਼ੋਕ ਭਾਰਤੀ, ਸੋਹਨ ਬੈਠਾ, ਪਰਮਜੀਤ ਪਾਲ ਆਦਿ ਹਾਜਰ ਸਨ।

Total Views: 87 ,
Real Estate