ਮਹਾਰਾਸ਼ਟਰ ’ਚ ਨਹੀਂ ਲਾਗੂ ਹੋਵੇਗਾ NRC : ਊਧਵ ਠਾਕਰੇ

ਮਹਾਰਾਸ਼ਟਰ ’ਚ ‘ਰਾਸ਼ਟਰੀ ਨਾਗਰਿਕ ਰਜਿਸਟਰ’ ਲਾਗੂ ਨਹੀਂ ਕਰਾਂਗੇ ਇਹ ਕਹਿਣਾ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਾ । ਸ਼ਿਵ ਸੈਨਾ ਦੇ ਆਪਣੇ ਅਖ਼ਬਾਰ ‘ਸਾਮਨਾ’ ਨੂੰ ਦਿੱਤੇ ਇੱਕ ਇੰਟਰਵਿਊ ’ਚ ਊਧਵ ਨੇ ਕਿਹਾ ਕਿ ਸੀਏਏ ਭਾਵੇਂ ਨਾਗਰਿਕਤਾ ਖੋਹਣ ਬਾਰੇ ਨਹੀਂ ਹੈ, ਸਗੋਂ ਇਹ ਤਾਂ ਨਾਗਰਿਕਤਾ ਦੇਣ ਬਾਰੇ ਹੈ। ਪਰ ਜੇ ਐੱਨਆਰਸੀ ਨੂੰ ਲਾਗੂ ਕੀਤਾ ਗਿਆ, ਤਾਂ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਲਈ ਨਾਗਰਿਕਤਾ ਸਿੱਧ ਕਰਨਾ ਔਖਾ ਹੋਵੇਗਾ, ਮੈਂ ਅਜਿਹਾ ਨਹੀਂ ਹੋਣ ਦੇਵਾਂਗਾ। ਇਸ ਤੋਂ ਪਹਿਲਾਂ ਪੰਜਾਬ, ਪੱਛਮੀ ਬੰਗਾਲ, ਕੇਰਲ ਤੇ ਰਾਜਸਥਾਨ ਜਿਹੇ ਸੁਬਿਆਂ ਦੀਆਂ ਸਰਕਾਰਾਂ ਵੀ ਇਹੋ ਐਲਾਨ ਕਰ ਚੁੱਕੀਆਂ ਹਨ ਕਿ ਉਹ ਆਪਣੇ ਅਧਿਕਾਰ–ਖੇਤਰਾਂ ਵਿੱਚ ਸੀਏਏ ਲਾਗੂ ਨਹੀਂ ਹੋਣ ਦੇਣਗੇ।

Total Views: 132 ,
Real Estate