ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਇੱਕ ਵਿਅਕਤੀ ਪਿਸਤੌਲ ਲਹਿਰਾਉਂਦਾ ਆ ਗਿਆ ਤੇ ਪੁਲਿਸ ਦੇ ਸਾਹਮਣੇ ਗੋਲੀਬਾਰੀ ਕੀਤੀ ਜਿਸ ਵਿੱਚ ਇਕ ਵਿਦਿਆਰਥੀ ਜ਼ਖ਼ਮੀ ਹੋ ਗਿਆ। ਵਿਦਿਆਰਥੀ ਨੂੰ ਹੋਲੀ ਫੈਮਲੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਹ ਘਟਨਾ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਲੈ ਕੇ ਰਾਜਘਾਟ ਵੱਲ ਮਾਰਚ ਦੌਰਾਨ ਹੋਈ। ਹੈਰਾਨੀ ਦੀ ਗੱਲ ਹੈ ਕਿ ਇੰਨੀ ਸਖ਼ਤ ਸੁਰੱਖਿਆ ਹੇਠ ਉਹ ਨੌਜਵਾਨ ਪਿਸਤੌਲ ਲੈ ਕੇ ਉਥੇ ਪਹੁੰਚ ਗਿਆ। ਜਦੋਂ ਇਹ ਪਿਸਤੌਲ ਲੈਹਰਾ ਰਿਹਾ ਸੀ ਤਾਂ ਪੁਲਿਸ ਵਾਲੇ ਕੱਛਾਂ ‘ਚ ਹੱਥ ਦੇ ਖੜ੍ਹੇ ਵੇਖ ਰਹੇ ਸਨ ।
Total Views: 655 ,
Real Estate



















