ਮਾਤਾ ਸਵਿੱਤਰੀ ਬਾਈ ਮੁਫਤ ਟਿਊਸ਼ਨ ਸੈਂਟਰ ਵਿਖੇ ਸਨਮਾਨ ਸਮਾਰੋਹ

ਕਪੂਰਥਲਾ /ਸੁਲਤਾਨਪੁਰ ਲੋਧੀ , 14 ਜਨਵਰੀ (ਕੌੜਾ)- ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਵਲੋਂ ਮਾਤਾ ਸਵਿੱਤਰੀ ਬਾਈ ਮੁਫਤ ਟਿਊਸ਼ਨ ਸੈਂਟਰ ਪਿੰਡ ਹੁਸੈਨਪੁਰ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਰਪੰਚ ਬਲਵਿੰਦਰ ਭੱਟੀ ਪਿੰਡ ਹੁਸੈਨਪੁਰ, ਸਮਾਜ ਸੇਵਕ ਸੁਦੇਸ਼ ਪਾਲ ਐਸਐਸਈ, ਅਰਿਸਟੋਟਲ ਯੂਐਸਏ, ਅਨੁਰਾਗ ਭਾਟੀਆ ਕੈਨੇਡਾ, ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ. ਦੇ ਪ੍ਰਧਾਨ ਅਮਰਜੀਤ ਸਿੰਘ ਮੱਲ ਅਤੇ ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ ਆਦਿ ਨੇ ਸਾਂਝੇ ਤੌਰ ਤੇ ਕੀਤੀ।ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਮੰਚ ਦੀ ਕਾਰਵਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਂਦੇ ਹੋਏ ਦਾਨੀ ਸੱਜਣਾਂ ਬਾਰੇ ਜਾਣ ਪਹਿਚਾਣ ਕਰਵਾਈ।ਇਸ ਸ਼ੁੱਭ ਮੌਕੇ ਤੇ ਸਰਪੰਚ ਬਲਵਿੰਦਰ ਭੱਟੀ ਨੇ ਕਿਹਾ ਕੇ ਮੇਰੇ ਪਿੰਡ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸੁਸਾਇਟੀ ਸਮੇਂ ਸਮੇਂ ਤੇ ਟਿਊਸ਼ਨ ਸੈਂਟਰਾਂ ਤੇ ਪੜ੍ਹ ਰਹੇ ਬੱਚਿਆਂ ਨੂੰ ਸ਼ਟੇਸ਼ਨਰੀ ਅਤੇ ਹੋਰ ਪੜ੍ਹਾਈ ਨਾਲ ਸੰਬੰਧਿਤ ਸਮਾਨ ਮੁਹੱਈਆ ਕਰਵਾਉਂਦੀ ਰਹਿੰਦੀ ਹੈ। ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਮੱਲ ਨੇ ਸਾਂਝੇ ਤੌਰ ਤੇ ਦਾਨੀ ਸੱਜਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੋਈ ਵੀ ਸਮਾਜ ਸੇਵਾ ਦਾ ਕੰਮ ਦਾਨੀ ਸੱਜਣਾਂ ਦੇ ਸਹਿਯੋਗ ਤੋਂ ਬਗੈਰ ਸੰਭਵ ਨਹੀਂ ਹੋ ਸਕਦਾ। ਜੇਕਰ ਹਰੇਕ ਇਨਸਾਨ ਆਪਣੀ ਦਸਾਂ ਨੁੰਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢੇਗਾ ਤਾਂ ਸਮਾਜ ਵਿੱਚ ਗਰੀਬੀ, ਭੁੱਖਮਰੀ ਤੇ ਬੇਰੁਜਗਾਰੀ ਤੋਂ ਇਲਾਵਾ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ।ਸਮਾਜ ਸੇਵਾ ਦੇ ਕੰਮ ਸਭ ਤੋਂ ਕਠਿਨ ਕੰਮ ਹੁੰਦੇ ਹਨ ਜਿਸ ਨੂੰ ਕਰਨ ਲਈ ਪ੍ਰਬੰਧਕਾਂ ਨੂੰ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਸੁਸਾਇਟੀ ਪਿੱਛਲੇ 25-26 ਸਾਲ ਤੋਂ ਇਲਾਕੇ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਜਿਸ ਵਿੱਚ ਦਾਨੀ ਸੱਜਣ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਸ਼੍ਰੀ ਜੱਸਲ ਨੇ ਦੱਸਿਆ ਕਿ ਇਸੇ ਕੜੀ ਵਿੱਚ ਸੁਦੇਸ਼ ਪਾਲ ਐਸਐਸਈ ਨੇ ਆਪਣੀ ਸੇਵਾ ਮੁੱਕਤੀ ਦੇ ਉਪਰੰਤ ਡਾ. ਅੰਬੇਡਕਰ ਸੁਸਾਇਟੀ ਵਲੋਂ ਚਲਾਏ ਜਾ ਰਹੇ ਮਾਤਾ ਰਮਾਬਾਈ ਸਿਲਾਈ ਸੈਂਟਰ ਨੂੰ ਇੱਕ ਅਲਮਾਰੀ ਭੇਂਟ ਕੀਤੀ। ਮਾਤਾ ਸਵਿੱਤਰੀ ਬਾਈ ਟਿਊਸ਼ਨ ਸੈਂਟਰ ਪਿੰਡ ਭੁਲਾਣਾ ਲਈ ਅਰਿਸਟੋਟਲ ਯੂਐਸਏ ਨੇ ਇੱਕ ਅਲਮਾਰੀ ਆਪਣੇ ਘਰ ਬੇਟੀ ਪੈਦਾ ਹੋਣ ਦੀ ਖੁਸ਼ੀ ਵਿੱਚ ਤੋਂ ਇਲਾਵਾ ਨਵ ਵਿਆਹੀ ਜੋੜੀ ਸ਼੍ਰੀ ਅਨੁਰਾਗ ਭਾਟੀਆ ਅਤੇ ਮਲਿਕਾ ਪੈਂਥਰ ਨੇ ਆਪਣੇ ਵਿਆਹ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਇੱਕ ਅਲਮਾਰੀ ਮਾਤਾ ਸਵਿੱਤਰੀ ਬਾਈ ਟਿਊਸਨ ਸੈਂਟਰ ਪਿੰਡ ਹੁਸੈਨਪੁਰ ਨੂੰ ਕੀਤੀ।ਇਸ ਤੋਂ ਇਲਾਵਾ ਸੁਸਾਇਟੀ ਦੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ, ਭਾਰਤੀਆ ਬੋਧ ਮਹਾਸਭਾ ਸਕੱਤਰ ਪੂਰਨ ਚੰਦ ਬੋਧ, ਰਜਨੀ ਸਹੋਤਾ ਨਾਨੋ ਮੱਲ੍ਹੀਆਂ, ਐਡਵੋਕੇਟ ਜਸਕਰਨ ਪ੍ਰੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੁਸਾਇਟੀ ਵਲੋਂ ਦਾਨੀ ਸੱਜਣ ਸੁਦੇਸ਼ ਪਾਲ, ਸ਼੍ਰੀਮਤੀ ਊਸ਼ਾ, ਅਰਿਸਟੋਟਲ, ਅਨੁਰਾਗ ਭਾਟੀਆ ਅਤੇ ਮਲਿਕਾ ਪੈਂਥਰ ਨੂੰ ਪੰਚਸ਼ੀਲ ਦੇ ਸਿਰੋਪੇ ਅਤੇ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਨਾਲ ਸੰਬੰਧਿਤ ਕਿਤਾਬਾਂ ਦੇ ਸੈੱਟ ਦੇਕਰ ਸਨਮਾਨਿਤ ਕੀਤਾ ਗਿਆ। ਡਾ. ਅੰਬੇਡਕਰ ਸੁਸਾਇਟੀ ਦੇ ਜਨਰਲ ਸਕੱਤਰ ਨੇ ਸਾਰੇ ਦਾਨੀ ਸੱਜਣਾਂ ਅਤੇ ਸਹਿਯੋਗੀ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ਲਈ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਪਰਮਜੀਤ ਪਾਲ, ਕਰਨੈਲ ਸਿੰਘ ਬੇਲਾ, ਪਾਲ ਕੌਰ ਪੈਂਥਰ, ਰਸ਼ਪਾਲ ਕੌਰ, ਮੈਡਮ ਹਰਪ੍ਰੀਤ ਕੌਰ ਅਤੇ ਬਲਵਿੰਦਰ ਸਿੰਘ ਆਦਿ ਨੇ ਸਹਿਯੋਗ ਕੀਤਾ।

Total Views: 145 ,
Real Estate