ਅੰਨ੍ਹੇ ਕਤਲ ਦੇ ਚਾਰ ਦੋਸ਼ੀਆਂ ਵਿੱਚੋਂ ਕਥਿਤ 2 ਦੋਸ਼ੀ ਗ੍ਰਿਫਤਾਰ

ਮਹਿਜ਼ ਚੌਵੀ ਘੰਟਿਆਂ ਵਿੱਚ ਹੀ ਪੁਲਿਸ ਦੋਸ਼ੀਆਂ ਤੱਕ ਪਹੁੰਚੀ
ਪਹਿਲਾਂ ਦਰਜ ਮੁਕੱਦਮੇ ਵਿੱਚ ਨਾਮਜ਼ਦ ਚਾਰੋਂ ਵਿਅਕਤੀ ਬੇਕਸੂਰ-ਐਸ.ਐਸ.ਪੀ

ਸ੍ਰੀ ਮੁਕਤਸਰ ਸਾਹਿਬ 22 ਨਵੰਬਰ (ਘੁਮਾਣ) ਬੀਤੇ ਕੱਲ੍ਹ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਬਾਅਦ ਮਹਿਜ਼ ਚੌਵੀ ਘੰਟਿਆਂ ਵਿੱਚ ਹੀ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰ ਕੇ ਨਵਾਂ ਮੀਲਪੱਥਰ ਸਥਾਪਤ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸ।ਐਸ। ਪੀ ਸ: ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਰੌਸ਼ਨ ਲਾਲ ਵਾਸੀ ਗਲੀ ਨੰਬਰ 2 ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਨੂੰ 21 ਨਵੰਬਰ ਨੂੰ ਆ ਕੇ ਇਤਲਾਹ ਦਿੱਤੀ ਸੀ ਕਿ ਉਸਦੇ ਪੁੱਤਰ ਰਾਜੀਵ ਕੁਮਾਰ ਦੀ ਲਾਸ਼ ਬਠਿੰਡਾ , ਮਲੋਟ ਰੋਡ ਬਾਈਪਾਸ ‘ਤੇ ਪਈ ਹੈ ਜਿਸਦੇ ਬਿਆਨ ‘ਤੇ ਇੰਸਪੈਕਟਰ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ , ਮੁਕੱਦਮਾ ਨੰਬਰ 177 ਮਿਤੀ 21-11-2019 ਅ/ਧ 302,34 ਹਿੰਦ:ਦੰਡ: ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਬਰਖਿਲਾਫ਼ ਡਾਕਟਰ ਸਤੀਸ਼, ਅਕਾਸ਼,ਵਰਮਾ ਅਤੇ ਕਮਲ ਵਾਸੀਆਨ ਸ੍ਰੀ ਮੁਕਤਸਰ ਸਾਹਿਬ ਦਰਜ਼ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਉਨ੍ਹਾਂ ਕਿਹਾ ਕਿ ਡੂੰਘਾਈ ਨਾਲ ਤਫਤੀਸ਼ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਇਹ ਕ਼ਤਲ ਪਿਆਰ ਅਤੇ ਬਲੈਕਮੇਲਿੰਗ ਦਾ ਸਿੱਟਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਜਗਸੀਰ ਸਿੰਘ ਉਰਫ਼ ਸ਼ੀਰਾ ਉਰਫ਼ ਦੀਪਕ ਵਾਸੀਆਨ ਅਬੋਹਰ ਰੋਡ ਗਲੀ ਨੰਬਰ 2 , ਦੇ ਸਰਬਜੀਤ ਕੌਰ ਵਾਸੀ ਕਬਰ ਵਾਲਾ , ਜੋ ਕਿ ਟਿੱਬੀ ਸਾਹਿਬ ਰੋਡ ‘ਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ , ਨਾਲ ਨਜਾਇਜ਼ ਸਬੰਧ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਰਾਜੀਵ ਕੁਮਾਰ ਦੇ ਵੀ ਸਰਬਜੀਤ ਕੌਰ ਨਾਲ ਨਜਾਇਜ਼ ਸਬੰਧ ਸਨ ਅਤੇ ਇਸਨੇ ਸਰਬਜੀਤ ਕੌਰ ਕੋਲੋਂ ਚਾਲੀ ਹਜ਼ਾਰ ਰੁਪਏ ਲੲੇ ਹੋਏ ਸਨ। ਜਦੋਂ ਸਰਬਜੀਤ ਕੌਰ ਰਾਜੀਵ ਕੁਮਾਰ ਕੋਲੋਂ ਪੈਸੇ ਦੀ ਮੰਗ ਕਰਦੀ ਸੀ ਤਾਂ ਰਾਜੀਵ ਕੁਮਾਰ ਉਸਨੂੰ ਬਲੈਕਮੇਲ ਕਰਦਾ ਸੀ। ਸਰਬਜੀਤ ਕੌਰ ਨੇ ਇਸ ਦੇ ਬਾਰੇ ਵਿੱਚ ਜਗਸੀਰ ਸਿੰਘ ਨੂੰ ਦੱਸਿਆ ਅਤੇ ਜਗਸੀਰ ਸਿੰਘ ਨੇ ਆਪਣੇ ਦੋਸਤਾਂ ਨਾਲ ਰਲ਼ ਕੇ ਇਸ ਕਾਰੇ ਨੂੰ ਅੰਜਾਮ ਦਿੱਤਾ। ਘਟਨਾ ਵਾਲੇ ਦਿਨ ਪਹਿਲਾਂ ਤੋਂ ਬਣਾਈ ਸਕੀਮ ਅਨੁਸਾਰ ਮ੍ਰਿਤਕ ਰਾਜੀਵ ਕੁਮਾਰ ਅਤੇ ਸਰਬਜੀਤ ਕੌਰ ਮਲੋਟ ਰੋਡ ਇੱਕ ਢਾਬੇ ਤੇ ਇਕੱਠੇ ਹੋਏ ਅਤੇ ਖਾਣਾ ਖਾਧਾ। ਇਸ ਤੋਂ ਬਾਅਦ ਸਰਬਜੀਤ ਕੌਰ ਨੇ, ਪਹਿਲਾਂ ਤੋਂ ਹੀ ਉਡੀਕ ਵਿੱਚ ਖੜ੍ਹੇ ਜਗਸੀਰ ਸਿੰਘ ਅਤੇ ਉਸਦੇ ਸਾਥੀਆਂ, ਨੂੰ ਘਟਨਾ ਵਾਲੇ ਸਥਾਨ ‘ਤੇ ਬੁਲਾਇਆ । ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਅਤੇ ਉਸਦੇ ਦੋਸਤ ਸੰਨੀ ਵਾਸੀ ਗਿੱਦੜਬਾਹਾ, ਅਰਸ਼ਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰਾਮਗੜ੍ਹ ਚੂੰਘਾਂ , ਘਟਨਾ ਵਾਲੇ ਸਥਾਨ ਤੇ ਪੁੱਜ ਗਏ ਅਤੇ ਉਕਤ ਤਿੰਨਾਂ ਦੋਸ਼ੀਆਂ ਅਤੇ ਸਰਬਜੀਤ ਕੌਰ ਨੇ ਰਲ਼ ਕੇ, ਰਾਜੀਵ ਕੁਮਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਛਾਤੀ ਤੇ ਵਾਰ ਕਰਕੇ, ਕਤਲ ਕਰ ਦਿੱਤਾ । ਪੁਲਿਸ ਨੇ ਕਥਿਤ ਦੋਸ਼ਣ ਸਰਬਜੀਤ ਕੌਰ ਅਤੇ ਕਥਿਤ ਦੋਸ਼ੀ ਜਗਸੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਪਾਸੋਂ ਵਕੂਆ ਸਮੇਂ ਵਰਤੇ ਗਏ ਮੋਬਾਇਲ ਅਤੇ ਵਹੀਕਲ ਕਬਜ਼ੇ ਵਿੱਚ ਲੈ ਲੲੇ ਗਏ ਹਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਜਿੰਨ੍ਹਾ ਚਾਰ ਵਿਅਕਤੀਆਂ ਡਾ: ਸਤੀਸ਼, ਅਕਾਸ਼, ਵਰਮਾ ਅਤੇ ਕਮਲ ਨੂੰ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨਿਰਦੋਸ਼ ਵਿਅਕਤੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ।

Total Views: 145 ,
Real Estate