ਬਾਬਾ ਨਾਨਕ ਨੇ ਪੰਜ ਸਦੀਆਂ ਪਹਿਲਾਂ ਕਿਰਤੀ ਜਮਾਤ ਦੀ ਮੁੱਖ ਭੂਮਿਕਾ ਦੀ ਨਿਸਾਨਦੇਹੀ ਕੀਤੀ

ਬਠਿੰਡਾ/ 18 ਨਵੰਬਰ/ ਬਲਵਿੰਦਰ ਸਿੰਘ ਭੁੱਲਰ

ਜਨਤਕ ਜਥੇਦੀਆਂ ਦਾ ਸਾਂਝਾ ਮੰਚ ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਇੱਥੋਂ ਦੇ ਟੀਚਰਜ ਹੋਮ ਦੇ ਸਹੀਦ ਕਰਨੈਲ ਸਿੰਘ ਈਸੜੂ ਹਾਲ ਵਿੱਚ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਸੱਦਿਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ ਉਤਸਵ ਨੂੰ ਸਮਰਪਿਤ, ਸੁਤੰਤਰਤਾ ਸੰਗਰਾਮ ਦੇ ਮਹਾਨ ਸਹੀਦ ਕਰਤਾਰ ਸਿੰਘ ਸਰਾਭਾ ਦੇ ਸਹਾਦਤ ਦਿਵਸ ਮੌਕੇ ਆਯੋਜਿਤ ਇਸ ਸੈਮੀਨਾਰ ਵਿੱਚ ਉਘੇ ਵਿਦਵਾਨ ਸਤਨਾਮ ਚਾਨਾ ਨੇ ‘ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੀ ਵਰਤਮਾਨ ਦੌਰ ਵਿੱਚ ਪ੍ਰਸੰਗਿਕਤਾ’ ਵਿਸੇ ਤੇ ਕੁੰਜੀਵਤ ਭਾਸਣ ਦਿੱਤਾ।
ਸ੍ਰੀ ਚਾਨਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਸਾਸਕਾਂ ਅਤੇ ਵਿਦੇਸ ਧਾੜਵੀਆਂ ਦੀ ਜੋ ਧੜੱਲੇਦਾਰ ਨਿਸਾਨਦੇਹੀ ਅਤੇ ਬੇਬਾਕ ਆਲੋਚਨ ਕੀਤੀ ਉਹ ਨਾ ਕੇਵਲ ਅਜੋਕੇ ਸਮੇਂ ਢੁਕਵੀਂ ਹੈ ਬਲਕਿ ਭਵਿੱਖ ਵਿੱਚ ਵੀ ਸਮਾਨਤਾ ਅਧਾਰਿਤ ਸਮਾਜ ਦੀ ਸਿਰਜਣਾ ਦੇ ਸੰਗਰਾਮਾਂ ਵਿੱਚ ਪ੍ਰੇਰਣਾ ਦਾ ਸੋਮਾ ਬਣੀ ਰਹੇਗੀ। ਉਹਨਾਂ ਕਿਹਾ ਕਿ ਬਾਬਾ ਨਾਨਕ ਦੇ ਫਲਸਫੇ ਦਾ ਮੁੱਖ ਆਧਾਰ ਸਾਂਝੀਵਾਲਤਾ ਦਾ ਸੰਕਲਪ ਹੈ ਅਤੇ ਵਰਤਮਾਨ ਦੌਰ ਵਿੱਚ ਇਸ ਮਾਨਵ ਹਿਤੈਸੀ ਸੰਕਲਪ ਨੂੰ ਦੇਸੀ ਵਿਦੇਸੀ ਲੁਟੇਰਿਆਂ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੀਆਂ ਵੰਡਵਾਦੀ ਤਾਕਤਾਂ ਵੱਲੋਂ ਭਾਰੀ ਢਾਹ ਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤਰਕਵਾਦੀ ਨਜ਼ਰੀਏ ਦੀ ਉਹਨਾਂ ਦੇ ਜੀਵਨ ਕਾਲ ਨਾਲੋਂ ਵੀ ਵਧੇਰੇ ਜਰੂਰਤ ਹੈ ਪਰ ਹੁਕਮਰਾਨ ਜਮਾਤਾਂ ਦੇ ਹਿਤਾਂ ਦੀਆਂ ਪਹਿਰਾ ਬਰਦਾਰ ਧਿਰਾਂ ਵੱਲੋਂ ਇਸ ਨਜਰੀਏ ਨੂੰ ਸਾਜਿਸ ਅਧੀਨ ਲੋਕ ਚੇਤਨਾ ਚੋ ਮਨਫੀ ਕੀਤਾ ਜਾ ਰਿਹਾ ਹੈ। ਵਿਦਵਾਨ ਬੁਲਾਰੇ ਨੇ ਕਿਹਾ ਕਿ ਸਾਢੇ ਪੰਜ ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਿਹਨਾਂ ਜਨਮ ਅਧਾਰਿਤ ਵਖਰੇਵਿਆਂ ਭਾਵ ਜਾਤੀ ਪਾਤੀ ਭੇਦਭਵ, ਅਧਾਰਤ ਵਿਤਕਰੇ ਅਤੇ ਆਰਥਿਕ ਪਾਂਡੇ ਨੂੰ ਮਾਨਵਤਾ ਲਈ ਘਾਤਕ ਕਰਾਰ ਦਿੰਦਿਆਂ ਇਹਨਾਂ ਵਰਤਾਰਿਆਂ ਦੀ ਘੋਰ ਨਿੰਦਾ ਕੀਤੀ ਸੀ। ਉਹ ਅਮਾਨਵੀ ਵਰਤਾਰੇ ਅੱਜ ਸ;ਗੋਂ ਹੋਰ ਵੀ ਜੋਰ ਫਡ ਚੁੱਕੇ ਹਨ। ਚਾਨਾ ਹੋਰਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੀ ਵਡਿਆਈ ਇਹ ਹੈ ਕਿ ਉਹਨਾਂ ਨੇ ਪ੍ਰਗਤੀ ਹਾਮੀ ਵਿਚਾਰਧਾਰਕ ਸੰਗਰਾਮ ਦੀ ਭਰੋਸੇਯੋਗ ਚਾਲਕ ਸ਼ਕਤੀ ਵਜੋਂ ਪੰਜ ਸਦੀਆਂ ਪਹਿਲਾਂ ਕਿਰਤੀ ਜਮਾਤ ਦੀ ਮੁੱਖ ਭੂਮਿਕਾ ਦੀ ਨਿਸਾਨਦੇਹੀ ਕੀਤੀ।
ਇਸ ਮੌਕੇ ਆਪਣੇ ਵਿਸੇਸ ਸੰਬੋਧਨ ਵਿੱਚ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵਿਦੇਸੀ ਧਾੜਵੀਖਆਂ ਦੀ ਜੋ ਨਿਸਾਨਦੇਹੀ ਕੀਤੀ ਸੀ ਉਸਦਾ ਮੌਜੂਦਾ ਸਰੂਪ ਅਮਰੀਕਨ ਸਾਮਰਾਜ
ਦੀ ਅਗਵਾਈ ਵਾਲਾ ਅਮੀਰ ਦੇਸਾਂ ਦਾ ਗੁੱਟ ਹੈ ਅਤੇ ਅਜੋਕੇ ਭਾਰਤੀ ਹਾਕਮ ਇਹਨਾਂ ਨਾਲ ਘਿਓ ਖਿਚੜੀ ਹੋ ਕੇ ਦੇਸ ਅਤੇ ਦੇਸ ਵਾਸੀਆਂ ਦੀ ਬੇਕਿਰਕ ਲੁੱਟ ਵਿੱਚ ਗਲਤਾਨ ਹਨ। ਇਹਨਾਂ ਦੀ ਲੁੱਟ ਦਾ ਮੁੱਖ ਔਜਾਰ ਨਿਜੀਕਰਨ ਉਦਾਰੀਕਰਨ ਸੰਸਾਰੀਕਰਨ ਕਰਨ ਦੇ ਖਾਸੇ ਵਾਲੀਆਂ ਨਵਉਦਾਰਵਾਦੀ ਨੀਤੀਆਂ ਹਨ। ਉਹਨਾਂ ਕਿਹਾ ਕਿ ਭਾਰਤ ਅਤੇ ਸੰਸਾਰ ਭਰ ਦੇ ਮਲਕ ਭਾਗੋ ਉਪਰੋਕਤ ਨੀਤੀਆਂ ਦੇ ਪੈਰੋਕਾਰ ਹਨ ਅਤੇ ਅਜੋਕੇ ਭਾਈ ਲਾਲੋ ਇਹਨਾਂ ਨੀਤੀਆਂ ਦੀ ਅਸਹਿ ਮਾਰ ਝੱਲ ਰਹੇ ਸਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦੇਸ ਵਿੱਚ ਅੱਜ ਉਹਨਾਂ ਦੇ ਦੁਾਰੇ ਥਾਂ ਥਾਂ ਮੁਸਲਮਾਨਾਂ ਅਤੇ ਦੂਜੀਆਂ ਘੱਟ ਗਿਣਤੀਆਂ, ਦਲਿਤਾਂ, ਇਸਤਰੀਆਂ, ਆਦਿਵਾਸੀਆਂ ਅਤੇ ਆਮ ਕਿਰਤੀਆਂ ਨੂੰ ਅਣਕਿਆਸੇ ਅੱਤਿਆਚਾਰਾਂ ਦਾ ਨਿਸਾਨਾ ਬਣਾਇਆ ਜਾ ਰਿਹਾ ਹੈ।
ਸਾਥੀ ਪਾਸਲਾ ਨੇ ਜੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਜਿਹੇ ਹੋਰ ਦਾਰਸਨਿਕਾਂ ਅਤੇ ਜੁਝਾਰੂਆਂ ਦੀ ਹਾਂ ਪੱਖੀ ਵਿਰਾਸਤ ਨੂੰ ਨਾਲ ਜੋੜੇ ਵਗੈਰ ਕਿਰਤੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਅਜੋਕੀ ਲਹਿਰ ਲੋੜੀਂਦੇ ਨਿਸਾਨੇ
ਹਾਸਲ ਕਰਨ ਵਿੱਚ ਕਾਮਯਾਬ ਨਹੀ ਹੋ ਸਕਣੀ। ਮੰਚ ਸੰਚਾਲਨ ਦੀ ਭੁਮਿਕਾ ਸਾਥੀ ਮਹੀਪਾਲ ਵੱਲੋਂ ਬਾਖੂਬੀ ਅਦਾ ਕੀਤੀ ਗਈ।

Total Views: 74 ,
Real Estate