550 ਸਾਲਾਂ ਪ੍ਰਕਾਸ ਪੁਰਬ ਤੇ ਪਾਕਿਸਤਾਨ ਨਹੀ ਲਵੇਗਾ 20 ਡਾਲਰ : ਪਾਸਪੋਰਟ ਦਾ ਕੰਮ ਵੀ ਮੁਕਾਇਆ

ਇਮਰਾਨ ਖਾਨ ਨੇ ਲਾਂਘੇ ਤੇ ਪੰਜਾਬ ਚੋਂ ਸੁੱਟੀ ਜਾ ਰਹੀ ਸਿਆਸੀ ਗੇਂਦ ਨੂੰ ਕੀਤਾ ਸਟੇਡੀਅਮ ਤੋਂ ਬਾਹਰ
ਪਰਮਿੰਦਰ ਸਿੰਘ ਸਿੱਧੂ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਟਵੀਟ ਕਰਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ । ਉਨ੍ਹਾਂ ਕਿਹਾ ਹੈ ਕਿ ਭਾਰਤ ਤੋਂ ਕਰਤਾਰਪੁਰ ਸਾਹਿਬ ਪਾਕਿਸਤਾਨ ਆਉਣ ਵਾਲੇ ਸਿੱਖ ਯਾਤਰੀਆਂ ਨੂੰ ਹੁਣ ਪਾਸਪੋਰਟ ਲਿਆਉਣਾ ਜਰੂਰੀ ਨਹੀਂ। ਸਿਰਫ਼ ਵੈਧ ਪਹਿਚਾਣ ਪੱਤਰ ਦੀ ਲੋੜ ਹੋਵੇਗੀ। 10 ਦਿਨ ਪਹਿਲਾ ਰਜਿਸਟਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਲਾਂਘੇ ਦੇ ਉਦਘਾਟਨ ਤੇ 550ਵੇਂ ਪ੍ਰਕਾਸ਼ ਪੁਰਬ ਮੌਕੇ ਫ਼ੀਸ ਨਹੀਂ ਲੱਗੇਗੀ।

Total Views: 358 ,
Real Estate