ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਕਮਲ ਸ਼ਰਮਾ ਦਾ ਅੱਜ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਕੁਝ ਘੰਟੇ ਪਹਿਲਾਂ ਹੀ ਸ੍ਰੀ ਸ਼ਰਮਾ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਲੋਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਸਨ। 24 ਮਾਰਚ 2017 ਨੂੰ ਵੀ ਇੱਕ ਵਾਰ ਫ਼ਿਰੋਜ਼ਪੁਰ ’ਚ ਹੀ ਕਮਲ ਸ਼ਰਮਾ ਦੇ ਦਿਲ ਦੀ ਧੜਕਣ ਅਚਾਨਕ ਰੁਕ ਗਈ ਸੀ। ਤਦ ਉਨ੍ਹਾਂ ਨੂੰ ਤੁਰੰਤ ਲੁਧਿਆਣਾ ਦੇ ਹੀਰੋ ਡੀਐੱਮਸੀ ਹਾਰਟ ਇੰਸਟੀਚਿਊਟ ਲਿਜਾਂਦਾ ਗਿਆ ਸੀ, ਜਿੱਥੇ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਹੋਇਆ ਸੀ।
Total Views: 175 ,
Real Estate



















