ਦੋ ਤੋਂ ਵੱਧ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਨੌਕਰੀ ਨਹੀਂ !

ਆਸਾਮ ਸਰਕਾਰ ਨੇ ਸਭ ਤੋਂ ਪਹਿਲਾਂ 1 ਜਨਵਰੀ, 2021 ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਨੌਕਰੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਦੋ ਤੋਂ ਵੱਧ ਬੱਚਿਆਂ ਵਾਲੇ ਵਿਅਕਤੀਆਂ ਨੂੰ ਭਾਜਪਾ ਦੀ ਹਕੂਮਤ ਵਾਲੇ ਰਾਜਾਂ ਵਿੱਚ ਹੌਲੀ–ਹੌਲੀ ਸਾਰੀਆਂ ਸਰਕਾਰੀ ਯੋਜਨਾਵਾਂ ਦੇ ਲਭ ਤੋਂ ਵਾਂਝੇ ਹੋਣਾ ਪੈ ਸਕਦਾ ਹੈ। ਆਸਾਮ ਵਾਂਗ ਭਾਜਪਾ ਦੀ ਹਕੂਮਤ ਵਾਲੇ ਹੋਰ ਸੂਬੇ ਵੀ ਪੜਾਅਵਾਰ ਤਰੀਕੇ ਇੱਕ ਨਿਸ਼ਚਤ ਤਰੀਕ ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਵਾਲੇ ਵਿਅਕਤੀਆਂ ਨਾਲ ਸਖ਼ਤੀ ਵਰਤਣਗੇ। ਖਬਰਾਂ ਅਨੁਸਾਰ ਆਸਾਮ ਤੋਂ ਸ਼ੁਰੂਆਤ ਹੋ ਗਈ ਹੈ ਤੇ ਭਵਿੱਖ ’ਚ ਪੜਾਅਵਾਰ ਤਰੀਕੇ ਪਾਰਟੀ ਦੇ ਕਈ ਰਾਜ ਜੁੜਨਗੇ ਤੇ ਆਪੋ–ਆਪਣੇ ਰਾਜਾਂ ਵਿੱਚ ਇਸ ਨਾਲ ਮਿਲਦੀਆਂ–ਜੁਲਦੀਆਂ ਨੀਤੀਆਂ ਬਣਾਉਣਗੇ।ਵੱਖੋ–ਵੱਖਰੇ ਰਾਜ ਅਜਿਹੇ ਮਾਮਲਿਆਂ ’ਚ ਪਹਿਲਾਂ ਸਰਕਾਰੀ ਸੇਵਾ ਤੋਂ ਵਾਂਝਾ ਕਰਨ ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵੀ ਵਾਂਝਾ ਕਰਨਗੇ। ਭਾਜਪਾ ਦੀ ਹਕੂਮਤ ਵਾਲੇ ਰਾਜਾਂ ਵਿੱਚ ਆਬਾਦੀ ਉੱਤੇ ਕਾਬੂ ਪਾਉਣ ਲਈ ਅਜਿਹਾ ਫ਼ੈਸਲਾ ਲੈਣ ਤੋਂ ਬਾਅਦ ਕੇਂਦਰੀ ਪੱਧਰ ਉੱਤੇ ਨਵੀਂ ਆਬਾਦੀ ਨੀਤੀ ਲਾਗੂ ਕਰਨ ਬਾਰੇ ਉੱਚ–ਪੱਧਰੀ ਵਿਚਾਰ–ਵਟਾਂਦਰਾ ਹੋਵੇਗਾ। ਇਸ ਵੇਲੇ ਦੇਸ਼ ਦੇ ਬਹੁਤੇ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਆਜ਼ਾਦੀ ਦਿਵਸ ਮੌਕੋ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਵਧਦੀ ਆਬਾਦੀ ਉੱਤੇ ਚਿੰਤਾ ਪ੍ਰਗਟਾਈ ਸੀ ਤੇ ਦੋ ਬੱਚਿਆਂ ਵਾਲੇ ਪਰਿਵਾਰ ਨੂੰ ਦੇਸ਼–ਭਗਤ ਆਖਿਆ ਸੀ।

Total Views: 218 ,
Real Estate