ਕੈਨੇਡਾ ’ਚ ਮੁੜ ਸਰਕਾਰ ਬਣਾਉਣ ਦੀ ਤਿਆਰੀ ‘ਚ ਟਰੂਡੋ: ਪੰਜਾਬ ਦੇ ਲੋਕਾਂ ਵੀ ਸਵੇਰ ਤੋਂ ਹੀ ਜੁੜੇ ਮੋਬਾਇਲਾਂ ਨਾਲ

ਕੈਨੇਡਾ ’ਚ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਆਗੂ ਸ੍ਰੀ ਜਸਟਿਨ ਟਰੂਡੋ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੋ ਗਿਆ ਹੈ। ਇਸ ਵਾਰ ਉਹ ਭਾਵੇਂ ਸੰਸਦ ’ਚ ਬਹੁਮੱਤ ਵਿੱਚ ਨਹੀਂ ਹੋਣਗੇ ਪਰ ਫਿਰ ਵੀ ਉਹ ਘੱਟ–ਗਿਣਤੀ ਸਰਕਾਰ ਦੇ ਪ੍ਰਧਾਨ ਮੰਤਰੀ ਹੋਣਗੇ। ਨਤੀਜਿਆਂ ਮੁਤਾਬਕ ਟਰੂਡੋ ਨੂੰ ਹੁਣ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਸਰਕਾਰ ਬਣਾਉਣੀ ਹੋਵੇਗੀ। ਕੈਨੇਡੀਅਨ ਸੰਸਦ ਦੇ ਹੇਠਲੇ ਸਦਨ ‘ਹਾਊਸ ਆੱਫ਼ ਕਾਮਨਜ਼’ ਦੀਆਂ 338 ਸੀਟਾਂ ਵਿੱਚ ਬਹੁਮੱਤ ਲਈ 170 ਸੀਟਾਂ ਚਾਹੀਦੀਆਂ ਹਨ। ਲਿਬਰਲ ਪਾਰਟੀ ਹੁਣ ਤੱਕ 156 ਸੀਟਾਂ ਜਿੱਤ ਚੁੱਕੀ ਹੈ। ਪਿਛਲੀ ਵਾਰ ਸਾਲ 2015 ਦੀਆਂ ਚੋਣਾਂ ਵੇਲੇ ਸ੍ਰੀ ਟਰੂਡੋ ਦੀ ਲਿਬਰਲ ਪਾਰਟੀ ਨੇ 184 ਸੀਟਾਂ ਜਿੱਤੀਆਂ ਸਨ। ਕਨਜ਼ਰਵੇਟਿਵ ਪਾਰਟੀ 122 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਹੈ। ਕੈਨੇਡਾ ’ਚ ਪਿਛਲੇ 15 ਸਾਲਾਂ ਦੌਰਾਨ ਐਤਕੀਂ ਚੌਥੀ ਵਾਰ ਘੱਟ–ਗਿਣਤੀ ਸਰਕਾਰ ਬਣਨ ਜਾ ਰਹੀ ਹੈ। ਬਹੁਮੱਤ ਦੀ ਘਾਟ ਕਾਰਨ ਟਰੂਡੋ ਦੀ ਸਰਕਾਰ ਨੂੰ ਬਿਲ ਪਾਸ ਕਰਨ ਲਈ ਹੋਰਨਾਂ ਪਾਰਟੀਆਂ ਦੀ ਜ਼ਰੂਰਤ ਪਿਆ ਕਰੇਗੀ। ਹੋ ਸਕਦਾ ਹੈ ਕਿ ਕੋਈ ਰਸਮੀ ਗੱਠਜੋੜ ਵੀ ਕਾਇਮ ਕਰ ਲਿਆ ਜਾਵੇ ਤੀਜੇ ਸਥਾਨ ’ਤੇ ਰਹਿਣ ਵਾਲੀ ਬਲਾਕ ਕਿਊਬੇਕੋਇਸ ਤੇ ਚੌਥੇ ਸਥਾਨ ’ਤੇ ਰਹੀ ਨਿਊ ਡੈਮੋਕ੍ਰੈਟਿਕ ਪਾਰਟੀ ਕੋਲ ਇੰਨੀਆਂ ਕੁ ਸੀਟਾਂ ਹਨ ਕਿ ਜਿਸ ਨਾਲ ਲਿਬਰਲ ਸਰਕਾਰ ਚੱਲਦੀ ਰਹਿ ਸਕਦੀ ਹੈ।
ਸੰਸਦ ਵਿੱਚ ਟਰੂਡੋ ਸਰਕਾਰ ਦੀ ਪਹਿਲੀ ਪ੍ਰੀਖਿਆ ਗਵਰਨਰਲ–ਜਨਰਲ ਦੇ ਭਾਸ਼ਣ ਵੇਲੇ ਹੋਵੇਗੀ ਜਦੋਂ ਸਦਨ ’ਚ ਵੋਟਿੰਗ ਹੋਵੇਗੀ। ਜੇ ਉਦੋਂ ਸਰਕਾਰ ਡਿੱਗ ਜਾਂਦੀ ਹੈ, ਤਾਂ ਗਵਰਨਰ–ਜਨਰਲ ਕਿਸੇ ਹੋਰ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ।
ਇਸ ਵਾਰ ਪੰਜਾਬ ਦੇ ਲੋਕ ਵੀ ਕੈਨੇਡਾ ਦੀਆਂ ਚੋਣਾਂ ‘ਚ ਧਿਆਨ ਦੇ ਰਹੇ ਸਨ। ਟਰੂਡੋ ਦੀ ਪਾਰਟੀ ਦੇ ਅੱਗੇ ਰਹਿਣ ਨਾਲ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਵੇਖੀ ਗਈ ਹੈ ਲੋਕ ਸਵੇਰੇ ਤੋਂ ਹੀ ਵੋਟਾਂ ਦੀ ਗਿਣਤੀ ਵੇਖਣ ਲਈ ਮੋਬਾਇਲਾਂ ਨਾਲ ਜੁੜੇ ਰਹੇ ।

Total Views: 196 ,
Real Estate