ਕੈਨੇਡਾ ਦੇ ਕਿਊਬੈੱਕ ਸੂਬੇ ’ਚ ਸਰਕਾਰੀ ਨੌਕਰੀ ਦੌਰਾਨ ਧਾਰਮਿਕ ਚਿੰਨ੍ਹ ਪਹਿਨਣ ’ਤੇ ਪਾਬੰਦੀ

ਕੈਨੇਡੀਅਨ ਸੂਬੇ ਕਿਊਬੇਕ ਨੇ ਇੱਕ ਅਜਿਹਾ ਬਿਲ ਪਾਸ ਕੀਤਾ ਹੈ ਕਿ ਜਿਸ ਕਾਰਨ ਕੋਈ ਸਰਕਾਰੀ ਮੁਲਾਜ਼ਮ ਧਾਰਮਿਕ ਚਿੰਨ੍ਹ ਨਹੀਂ ਸਜਾ ਸਕੇਗਾ, ਕੋਈ ਮੁਸਲਿਮ ਔਰਤ ਆਪਣਾ ਹਿਜਾਬ ਨਹੀਂ ਪਹਿਨ ਸਕੇਗੀ, ਕੋਈ ਮਸੀਹੀ (ਈਸਾਈ) ਆਪਣੇ ਗਲ਼ੇ ਵਿੱਚ ਸਲੀਬ(ਕਰਾਸ) ਲਟਕਾ ਕੇ ਨਹੀਂ ਜਾ ਸਕੇਗਾ। ਸਿੱਖ ਸਰਕਾਰੀ ਮੁਲਾਜ਼ਮ ਦਸਤਾਰ ਨਹੀਂ ਸਜਾ ਸਕੇਗਾ । ਇਸ ‘ਬਿੱਲ 21’ ਨੂੰ ਐਤਵਾਰ ਨੂੰ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਕਿਊਬੇਕ ਦੀ ਨੈਸ਼ਨਲ ਅਸੈਂਬਲੀ ਵਿੱਚ ਇਸ ਬਿੱਲ ਉੱਤੇ ਬਹੁਤ ਲੰਮੇਰੀ ਬਹਿਸ ਹੋਈ। ਫਿਰ ਇਸ ਬਿੱਲ ਦੇ ਹੱਕ ਵਿੱਚ 75 ਤੇ ਖਿ਼ਲਾਫ਼ 35 ਵੋਟਾਂ ਪਈਆਂ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿਰੋਧੀ ਧਿਰ ਦੇ ਆਗੂ ਐਂਡ੍ਰਿਯੂ ਸਕੀਰ ਤੇ ਜਗਮੀਤ ਸਿੰਘ ਜਿਹੇ ਰਾਸ਼ਟਰੀ ਪੱਧਰ ਦੇ ਆਗੂ ਵੀ ਇਸ ਬਿੱਲ ਦਾ ਸਖ਼ਤ ਵਿਰੋਧ ਕਰ ਚੁੱਕੇ ਹਨ।

Total Views: 57 ,
Real Estate