ਮਥੁਰਾ ਦੇ ਵਰਿੰਦਾਬਨ ਵਿੱਚ ਅੱਜ ਦੁਪਹਿਰ ਵੇਲੇ ਇਕ ਵੱਡੀ ਕਿਸ਼ਤੀ ਪਲਟ ਗਈ ਜਿਸ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ। ਇਸ ਕਿਸ਼ਤੀ ਵਿਚ 30 ਦੇ ਕਰੀਬ ਜਣੇ ਸਵਾਰ ਸਨ। ਜਾਣਕਾਰੀ ਅਨੁਸਾਰ ਪੰਜਾਬ ਦੇ ਸੈਲਾਨੀਆਂ ਦਾ ਇੱਕ ਗਰੁੱਪ ਯਮੁਨਾ ਨਦੀ ਦੀ ਸੈਰ ਕਰਨ ਲਈ ਇੱਕ ਕਿਸ਼ਤੀ ਵਿੱਚ ਸਵਾਰ ਹੋਇਆ ਸੀ। ਦੁਪਹਿਰ ਦੇ ਕਰੀਬ ਢਾਈ ਵਜੇ ਜਦੋਂ ਇਹ ਕਿਸ਼ਤੀ ਕੇਸ਼ੀਘਾਟ ਤੋਂ ਥੋੜ੍ਹੀ ਦੂਰ ਅੱਗੇ ਵਧੀ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਨਦੀ ਵਿੱਚ ਪਲਟ ਗਈ। ਇਸ ਹਾਦਸੇ ਕਾਰਨ ਕਿਸ਼ਤੀ ਵਿੱਚ ਸਵਾਰ ਸਾਰੇ ਸ਼ਰਧਾਲੂ ਪਾਣੀ ਵਿੱਚ ਡੁੱਬ ਗਏ ਅਤੇ ਹਾਹਾਕਾਰ ਮੱਚ ਗਈ।
Total Views: 12 ,
Real Estate



















