ਈਰਾਨ ਅਤੇ ਅਮਰੀਕਾ ਵਿਚਕਾਰ ਜੰਗਬੰਦੀ (Ceasefire) ਦੀਆਂ ਚਰਚਾਵਾਂ ਦੌਰਾਨ ਦੋਵਾਂ ਧਿਰਾਂ ਨੇ ਆਪਣੀਆਂ-ਆਪਣੀਆਂ ਸ਼ਰਤਾਂ ਸਾਹਮਣੇ ਰੱਖ ਦਿੱਤੀਆਂ ਹਨ। ਈਰਾਨ ਨੇ 10 ਸ਼ਰਤਾਂ ਦੇ ਨਾਲ ਇੱਕ ਪ੍ਰਸਤਾਵ ਰੱਖਿਆ ਹੈ, ਜਦਕਿ ਅਮਰੀਕਾ ਨੇ ਈਰਾਨ ਦੇ ਸਾਹਮਣੇ 15 ਅਜਿਹੀਆਂ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਨਾਲ ਜੰਗ ਨੂੰ ਤੁਰੰਤ ਖ਼ਤਮ ਕੀਤਾ ਜਾ ਸਕੇ।
ਈਰਾਨ ਦੀਆਂ 10 ਮੁੱਖ ਸ਼ਰਤਾਂ:
ਅਮਰੀਕਾ ਅਤੇ ਇਜ਼ਰਾਈਲ ਉਸ ‘ਤੇ ਕਦੇ ਹਮਲਾ ਨਹੀਂ ਕਰਨਗੇ, ਇਸਦੀ ਗਾਰੰਟੀ ਮਿਲੇ।
ਜੰਗ ਵਿੱਚ ਹੋਏ ਨੁਕਸਾਨ ਦੀ ਭਰਪਾਈ ਅਮਰੀਕਾ ਕਰੇ।
ਹੋਰਮੁਜ਼ ਨੂੰ ਲੈ ਕੇ ਇੱਕ ਨਿਯਮ ਬਣਾਇਆ ਜਾਵੇ, ਜਿਸ ਨਾਲ ਈਰਾਨ ਨੂੰ ਆਮਦਨੀ ਹੋਵੇ।
ਅਮਰੀਕਾ ਮਿਡਲ ਈਸਟ ਤੋਂ ਆਪਣਾ ਸਾਰਾ ਬੇਸ ਹਟਾਏ।
ਈਰਾਨ ‘ਤੇ ਲੱਗੀਆਂ ਸਾਰੀਆਂ ਆਰਥਿਕ ਪਾਬੰਦੀਆਂ ਹਟਾਈਆਂ ਜਾਣ।
ਈਰਾਨ ਦੀ ‘ਸਰਕਾਰ’ ਦੇ ਅਧਿਕਾਰੀਆਂ ‘ਤੇ ਲੱਗਿਆ ਬੈਨ ਵੀ ਹਟਾਇਆ ਜਾਵੇ।
ਹਿਜ਼ਬੁੱਲਾ ਖ਼ਿਲਾਫ਼ ਇਜ਼ਰਾਈਲ ਦਾ ਆਪ੍ਰੇਸ਼ਨ ਰੋਕਿਆ ਜਾਵੇ।
ਮਿਨਾਬ ਵਿੱਚ ਬੱਚਿਆਂ ਦੀ ਹੱਤਿਆ ਲਈ ਅਮਰੀਕਾ ਮੁਆਫ਼ੀ ਮੰਗੇ ਤੇ ਹਰਜਾਨਾ ਦੇਵੇ।
ਉਸਦੇ ਮਿਜ਼ਾਈਲ ਪ੍ਰੋਗਰਾਮਾਂ ‘ਤੇ ਕੋਈ ਪਾਬੰਦੀ ਨਾ ਲਗਾਈ ਜਾਵੇ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਇਰਾਨ ਨੂੰ ਸਥਾਈ ਮੈਂਬਰ ਬਣਾਇਆ ਜਾਵੇ ਅਤੇ ਵੀਟੋ ਪਾਵਰ ਵੀ ਮਿਲੇ।
ਅਮਰੀਕਾ ਦੀਆਂ 15 ਮੁੱਖ ਸ਼ਰਤਾਂ:
ਈਰਾਨ ਨੂੰ ਇੱਕ ਮਹੀਨੇ ਦੀ ਜੰਗਬੰਦੀ ਕਰਨੀ ਹੋਵੇਗੀ।
ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਲਗਭਗ ਖ਼ਤਮ ਕਰਨਾ ਹੋਵੇਗਾ।
ਈਰਾਨ ਨੂੰ ਯੂਰੇਨੀਅਮ ਸੰਵਰਧਨ ਪੂਰੀ ਤਰ੍ਹਾਂ ਰੋਕਣਾ ਹੋਵੇਗਾ।
ਸਾਰੀ ਪਰਮਾਣੂ ਸਮੱਗਰੀ International Atomic Energy Agency (IAEA) ਨੂੰ ਸੌਂਪਣੀ ਹੋਵੇਗੀ।
ਨਤਾਂਜ, ਫੋਰਡੋ ਅਤੇ ਇਸਫਹਾਨ ਵਰਗੇ ਮੁੱਖ ਕੇਂਦਰ ਨਸ਼ਟ ਕਰਨੇ ਹੋਣਗੇ।
IAEA ਨੂੰ ਦੇਸ਼ ਦੇ ਅੰਦਰ ਪੂਰੀ ਜਾਂਚ ਦੀ ਪੂਰੀ ਆਜ਼ਾਦੀ ਦੇਣੀ ਹੋਵੇਗੀ।
ਈਰਾਨ ਨੂੰ ਆਪਣੀ ਪ੍ਰੌਕਸੀ ਰਣਨੀਤੀ ਛੱਡਣੀ ਹੋਵੇਗੀ। ਹਮਾਸ ਵਰਗੇ ਸੰਗਠਨਾਂ ਨਾਲ ਰਿਸ਼ਤੇ ਖ਼ਤਮ ਕਰਨੇ ਹੋਣਗੇ।
ਖੇਤਰ ਵਿੱਚ ਫੰਡਿੰਗ ਅਤੇ ਹਥਿਆਰ ਸਪਲਾਈ ਪੂਰੀ ਤਰ੍ਹਾਂ ਰੋਕਣੀ ਹੋਵੇਗੀ।
ਹੋਰਮੁਜ਼ ਦੀ ਜਲਡਮਰੂਮੱਧ (Strait of Hormuz) ਨੂੰ ਅੰਤਰਰਾਸ਼ਟਰੀ ਜਹਾਜ਼ਾਂ ਲਈ ਖੁੱਲ੍ਹਾ ਰੱਖਣਾ ਹੋਵੇਗਾ।
ਮਿਜ਼ਾਈਲ ਪ੍ਰੋਗਰਾਮ ‘ਤੇ ਬਾਅਦ ਵਿੱਚ ਗੱਲਬਾਤ ਦੇ ਤਹਿਤ ਸੰਖਿਆ ਅਤੇ ਰੇਂਜ ‘ਤੇ ਸੀਮਾਵਾਂ ਲੱਗਣਗੀਆਂ।
ਈਰਾਨ ਦੀ ਫ਼ੌਜੀ ਸਮਰੱਥਾ ਸਿਰਫ਼ ਆਤਮ-ਰੱਖਿਆ ਤੱਕ ਸੀਮਿਤ ਕਰਨੀ ਹੋਵੇਗੀ।
ਈਰਾਨ ‘ਤੇ ਲੱਗੀਆਂ ਸਾਰੀਆਂ ਆਰਥਿਕ ਪਾਬੰਦੀਆਂ ਹਟਾਉਣ ਦੀ ਗੱਲ।
Bushehr Nuclear Power Plant ਵਰਗੇ ਸਿਵਲ ਨਿਊਕਲੀਅਰ ਪ੍ਰੋਜੈਕਟ ਵਿੱਚ ਅੰਤਰਰਾਸ਼ਟਰੀ ਮਦਦ।
ਸਨੈਪਬੈਕ ਯਾਨੀ ਅਚਾਨਕ ਪਾਬੰਦੀਆਂ ਵਾਪਸ ਲਗਾਉਣ ਦੀ ਵਿਵਸਥਾ ਖ਼ਤਮ ਹੋਵੇਗੀ।
ਈਰਾਨ ਨੂੰ ਭਵਿੱਖ ਵਿੱਚ ਪਰਮਾਣੂ ਹਥਿਆਰ ਨਾ ਬਣਾਉਣ ਦੀ ਰਸਮੀ ਗਾਰੰਟੀ ਦੇਣੀ ਹੋਵੇਗੀ।















