ਨੌਜਵਾਨ ਝਾੜ ਲੈਣ ਆਪਣੀਆਂ ਜੇਬਾਂ, ਆ ਰਿਹਾ ‘ਕੈਪਟਨ ਸਮਾਰਟਫੋਨ’ !

ਕੈਪਟਨ ਸਮਾਰਟਫੋਨ ਜਲਦੀ ਹੀ ਲੋਕਾਂ ਦੇ ਹੱਥਾਂ ਵਿੱਚ ਆਉਣ ਵਾਲਾ ਹੈ।ਕੈਪਟਨ ਸਰਕਾਰ ਸੱਤਾ ਵਿੱਚ ਆਉਣ ਤੋਂ ਤਕਰੀਬਨ ਦੋ ਸਾਲ ਬਾਅਦ ਆਪਣਾ ਵੱਡਾ ਚੋਣ ਵਾਅਦਾ ਪੂਰਾ ਕਰਨ ਜਾ ਰਹੀ ਹੈ। ਅੱਜ ਹੋਈ ਕੈਬਨਿਟ ਬੈਠਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਹੈ ਕਿ ਸਮਾਰਟਫ਼ੋਨ ਵੰਡਣ ਦੀ ਸ਼ੁਰੂਆਤ ਸਰਕਾਰੀ ਸਕੂਲਾਂ, ਕਾਲਜਾਂ ਤੇ ਹੋਰ ਤਕਨੀਕੀ ਅਦਾਰਿਆਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੋਂ ਕੀਤੀ ਜਾਵੇਗੀ। ਸਿਰਫ਼ ਉਨ੍ਹਾਂ ਵਿਦਿਆਰਥੀਆਂ ਦੇ ਭਾਗ ਜਾਗਣਗੇ, ਜੋ ਸਵੈ-ਘੋਸ਼ਣਾ ਪੱਤਰ ਦੇਣਗੇ ਕਿ ਉਹ ਕੋਈ ਵੀ ਸਮਾਰਟਫ਼ੋਨ ਨਹੀਂ ਰੱਖਦੇ।ਕੈਪਟਨ ਦਾ ਸਮਾਰਟਫ਼ੋਨ 12 ਜੀਬੀ ਡੇਟਾ ਤੇ 600 ਮਿੰਟ ਲੋਕਲ ਵੌਇਸ ਕਾਲਿੰਗ ਸਮੇਤ ਆਵੇਗਾ, ਜਿਸ ਦੀ ਮਿਆਦ ਇੱਕ ਸਾਲ ਤਕ ਦੀ ਹੋਵੇਗੀ ਅਤੇ ਇਹ ਇੱਕੋ ਵਾਰ ਦਿੱਤੇ ਜਾਣਗੇ। ਯਾਨੀ ਕਿ ਇੱਕ ਵਾਰ ‘ਸਰਕਾਰੀ ਰੀਚਾਰਜ’ ਖ਼ਤਮ ਹੋਣ ਮਗਰੋਂ ਨੌਜਵਾਨਾਂ ਨੂੰ ਆਪਣੇ ਖ਼ਰਚੇ ‘ਤੇ ਸਮਾਰਟਫ਼ੋਨ ਚਲਾਉਣੇ ਪੈਣਗੇ।। ਇਸ ਟੱਚਸਕ੍ਰੀਨ ਸਮਾਰਟਫ਼ੋਨ ਵਿੱਚ ਕੈਮਰਾ ਵੀ ਹੋਵੇਗਾ ਤੇ ਸੋਸ਼ਲ ਮੀਡੀਆ ਐਪਲੀਕੇਸ਼ਨ ਨੂੰ ਵਰਤਣ ਦੀ ਸੁਵਿਧਾ ਹੋਵੇਗੀ। ਸਮਾਰਟਫ਼ੋਨ ਦੇਣ ਦੀ ਯੋਜਨਾ ਦਾ ਨਾਂਅ ‘ਮੋਬਾਇਲ ਫ਼ੋਨ ਟੂ ਯੂਥ’ ਰੱਖਿਆ ਗਿਆ ਹੈ। ਫ਼ੋਨ ਵੰਡਣ ਦਾ ਕੰਮ ਆਉਂਦੇ ਮਾਰਚ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ।

Total Views: 303 ,
Real Estate