ਲੰਘੇ 5 ਸਾਲਾਂ ਦੌਰਾਨ ਵਿਦੇਸ਼ਾਂ ਵਿਚ 633 ਭਾਰਤੀ ਵਿਦਿਆਰਥੀਆਂ ਨੇ ਗੁਆਈ ਜਾਨ

ਪਿਛਲੇ 5 ਸਾਲਾਂ ਦੌਰਾਨ (2019 ਤੋਂ) ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ 633 ਭਾਰਤੀ ਵਿਦਿਆਰਥੀ ਵੱਖ-ਵੱਖ ਕਾਰਨਾਂ ਕਾਰਨ ਮਾਰੇ ਗਏ ਹਨ, ਜਿਨ੍ਹਾਂ ਵਿਚ ਕੁੱਝ ਮੌਤਾਂ ਕੁਦਰਤੀ ਕਾਰਨਾਂ, ਦੁਰਘਟਨਾਵਾਂ ਜਾਂ ਮੈਡੀਕਲ ਮਾਮਲਿਆਂ ਕਾਰਨ ਹੋਈਆਂ ਹਨ।ਇਸ ਦੌਰਾਨ ਸੱਭ ਤੋਂ ਵੱਧ ਮੌਤਾਂ ਕੈਨੇਡਾ ਵਿਚ (172) ਹੋਈਆਂ, ਜਦਕਿ ਦੂਜੇ ਨੰਬਰ ’ਤੇ ਅਮਰੀਕਾ ਹੈ, ਜਿੱਥੇ 108 ਮੌਤਾਂ ਹੋਈਆਂ। ਇਨ੍ਹਾਂ ਤੋਂ ਇਲਾਵਾ ਇੰਗਲੈਂਡ (58), ਆਸਟਰੇਲੀਆ (57), ਰੂਸ (37) ਤੇ ਜਰਮਨੀ ਵੀ ਇਸ ਮਾਮਲੇ ’ਚ ਕਾਫ਼ੀ ਅੱਗੇ ਹਨ। ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸੱਭ ਤੋਂ ਵੱਧ ਮੌਤਾਂ ਵੀ ਕੈਨੇਡਾ ’ਚ ਹੋਈਆਂ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਨ੍ਹਾਂ ਲਈ ਸੱਭ ਤੋਂ ਉੱਪਰ ਹੈ।

Total Views: 109 ,
Real Estate