ਟੋਲ ਬੂਥ ਦੇ ਡਿਵਾਈਡਰ ਨਾਲ ਟਕਰਾਇਆ ਟਰਾਲਾ, ਲੱਗੀ ਅੱਗ

ਸਿਰਸਾ ਵੱਲ ਜਾ ਰਹੀ ਬੇਕਾਬੂ ਟਰਾਲਾ ਟੋਲ ਬੂਥ ਦੇ ਨੇੜੇ ਡਿਵਾਈਡਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਟੋਲ ਬੂਥ ਵੀ ਆ ਗਿਆ ਹੈ।  ਲਗਭਗ ਡੇਢ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਹੈ।, ਉਦੋਂ ਤੱਕ ਟੋਲ ਬੂਥ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਅੱਗ ਲੱਗਣ ਕਾਰਨ ਟੋਲ ਦੀ ਪੂਰੀ ਵਾਇਰਿੰਗ ਸੜ ਗਈ ਹੈ।ਟਰਾਲਾ ਬੇਕਾਬੂ ਹੋ ਕੇ ਸੋਮਵਾਰ ਸ਼ਾਮ ਲਗਭਗ 6:15 ਵਜੇ ਹਿਸਾਰ ਟੋਲ ਪਲਾਜ਼ਾ ਦੀ ਲੇਨ ਨੰਬਰ 6 ‘ਤੇ ਪਹੁੰਚਿਆ। ਸਿੱਧਾ ਡਿਵਾਈਡਰ ਨਾਲ ਟਕਰਾ ਗਿਆ। ਤੇਜ਼ ਰਫ਼ਤਾਰ ਨਾਲ ਟਰਾਲਾ ਆਉਂਦਾ ਦੇਖ ਉਥੋਂ ਦੇ ਕਰਮਚਾਰੀ ਭੱਜ ਗਏ ਸਨ। ਇਸ ਤੋਂ ਬਾਅਦ ਟਰਾਲਾ ਚਾਲਕ ਨੇ ਬੂਥ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ।

Total Views: 98 ,
Real Estate