ਏਅਰਪੋਰਟ ‘ਤੇ ਫੌਜ ਦੇ ਅਧਿਕਾਰੀ ਨੇ SpiceJet ਦੇ ਸਟਾਫ਼ ਨਾਲ ਕੀਤੀ ਹੱਥੋਂਪਾਈ, 4 ਮੈਂਬਰ ਗੰਭੀਰ ਜ਼ਖਮੀ

ਸ਼੍ਰੀਨਗਰ ਏਅਰਪੋਰਟ ‘ਤੇ ਐਕਸਟ੍ਰਾ ਸਾਮਾਨ ਨੂੰ ਲੈ ਕੇ ਫੌਜ ਦੇ ਇਕ ਅਧਿਕਾਰੀ ਨੇ ਸਪਾਈਸਜੈੱਟ ਦੇ 4 ਮੁਲਾਜ਼ਮਾਂ ਨਾਲ ਮਾਰਕੁੱਟ ਕੀਤੀ। ਇਕ ਮੁਲਾਜ਼ਮ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਦੂਜੇ ਦਾ ਜਬੜਾ ਟੁੱਟ ਗਿਆ। ਤੀਜੇ ਦੀ ਨੱਕ ਵਿਚੋਂ ਖੂਨ ਆਉਣ ਲੱਗਾ ਦੂਜੇ ਪਾਸੇ ਚੌਥਾ ਮੁਲਾਜ਼ਮ ਬੇਹੋਸ਼ ਹੋ ਗਿਆ। ਉਸ ਦੇ ਬਾਵਜੂਦ ਮੁਲਜ਼ਮ ਲੱਤਾਂ ਮਾਰਦਾ ਰਿਹਾ।ਘਟਨਾ 26 ਜੁਲਾਈ ਦੀ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਏਅਰਲਾਈਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੁਲਜ਼ਮ ਫੌਜੀ ਅਧਿਕਾਰੀ ਨੂੰ ਨੋ ਫਲਾਇੰਗ ਲਿਸਟ ਵਿਚ ਪਾ ਦਿੱਤਾ ਹੈ। ਫੌਜ ਨੇ ਵੀ ਮਾਮਲੇ ਦਾ ਨੋਟਿਸ ਲੈਂਦੇ ਹੋਏ ਮੁਲਜ਼ਮ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ।

Total Views: 166 ,
Real Estate