ਦੁਨੀਆ ‘ਚ ਸਭ ਤੋਂ ਮਹਿੰਗਾ ਵਿਕਿਆ ਇਹ ਪਨੀਰ ਦਾ ਟੁਕੜਾ

ਕਦੇ ਸੁਣਿਆ ਕੇ ਪਨੀਰ ਲੱਖਾਂ ਰੁਪਏ ਕਿਲੋ ਵਿਕੇ , ਪ੍ਰੰਤੂ ਸੱਚ ਹੈ। ਇਹ ਪਨੀਰ ਨੰ ਪਹਾੜਾਂ ਦੀ ਗੁਫਾ ਵਿੱਚ 10 ਮਹੀਨੇ ਤੱਕ ਪਕਾਇਆ ਗਿਆ । ਇਸ ਨੂੰ ਏਂਜਲ ਡਿਆਜ ਹੇਰੇਰੋ ਪਨੀਰ ਫੈਕਟਰੀ ਨੇ ਬਣਾਇਆ । ਇਹ ਪਨੀਰ ਐਲ ਲਾਗਾਰ ਦੇ ਕੋਲਾਟੋ ਨਾਂਮ ਦੇ ਇੱਕ ਰੈਸਟੋਰੈਂਟ ਨੇ ਖਰੀਦਿਆ । ਨਾਰਥ ਸਪੇਨ ਵਿੱਚ ਗਿੰਨੀਜ ਵਰਲਡ ਰਿਕਾਰਡਸ ਨੇ ਇਸ ‘ਡੇਅਰੀ ਡੇਲਿਕੇਸੀ ‘ ( ਦੁੱਧ ਤੋਂ ਬਣੀ ਸਵਾਦਿਸ਼ਟ ਵਸਤੂ ) ਨਿਲਾਮੀ ਵਿੱਚ ਵਿਕਿਆ ਹੁਣ ਤੱਕ ਦਾ ਸਭ ਤੋਂ ਮਹਿੰਗ ਪਨੀਰ ਐਲਾਨਿਆ ਗਿਆ ।
ਗਾਂ ਦੇ ਦੁੱਧ ਤੋਂ ਤਿਆਰ ਕੀਤਾ ਇਹ 2.3 ਕਿਲੋਗਰਾਮ ਪਨੀਰ ਲਗਭਗ 36 ਲੱਖ 20 ਹਜ਼ਾਰ 340 ਰੁਪਏ ‘ਚ ਵਿਕਿਆ । ਇਸਦੀ ਖਾਸੀਅਤ ਇਹ ਸੀ ਕਿ ਇਸ ਨੰ 10 ਮਹੀਨੇ ਤੱਕ ਲਾਸ ਮਾਜੋਸ ਗੁਫ਼ਾ ਵਿੱਚ ਪਕਾਇਆ ਗਿਆ ਸੀ । ਇਹ ਸਮੁੰਦਰ ਤਲ ਤੋਂ ਲਗਭਗ 5 ਹਜ਼ਾਰ ਫੁੱਟ ਉਪਰ ਹੈ। ਇਸ ਖਾਸ ਗੁਫਾਵਾਂ ਵਿੱਚ ਨਮੀ ਅਤੇ ਤਾਪਮਾਨ ਪਨੀਰ ਨੂੰ ਅਨੌਖਾ ਸਵਾਦ ਅਤੇ ਮਹਿਕ ਦਿੰਦੇ ਹਨ। ਇਹ ਲਗਤਾਰ ਤੀਜੀ ਵਾਰ ਹੈ ਜਦੋਂ ਕੈਬੇਰਲੇਸ ਪਨੀਰ ਨੇ ਦੁਨੀਆ ਦੇ ਸਭ ਤੋਂ ਮਹਿੰਗੇ ਪਨੀਰ ਦਾ ਖਿਤਾਬ ਜਿੱਤਿਆ ਹੈ।

Total Views: 139 ,
Real Estate