ਟੋਰਾਂਟੋ(ਪਰਮਿੰਦਰ ਸਿੰਘ ਸਿੱਧੂ)-ਕੈਨੇਡਾ ਭਰ ਵਿੱਚ ਅੱਜ ਤੋਂ ਸਿੱਖ ਹੈਰੀਟੇਜ ਮੰਥ ਆਰੰਭ ਹੋਇਆ ਹੈ ਜੋਂ 30 ਅਪ੍ਰੈਲ ਤੱਕ ਚੱਲੇਗਾ, ਇਸ ਦੌਰਾਨ ਸਾਰੇ ਕਨੇਡਾ ਭਰ ਵਿੱਚ ਕੈਨੇਡੀਅਨ ਨੂੰ ਸਿੱਖ ਭਾਈਚਾਰੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਯਾਦ ਰਹੇ ਕੈਨੇਡਾ ਵਿੱਚ ਸਿੱਖ ਲੱਗ ਪੱਗ 150!ਸਾਲ ਤੋ ਰਹਿ ਰਹੇ ਹਨ । ਹਰ ਖੇਤਰ ਵਿੱਚ ਬਹੁਤ ਨਾਮਣਾਂ ਖੱਟਿਆ ਹੈ । ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਬਟਨ ਦਾ ਡਿਜ਼ਾਈਨ ਬਨਾਉਣ ਵਾਲੇ ਆਰਟਿਸਟ ਬਲਜਿੰਦਰ ਸਿੰਘ ਸੇਖਾ ਵਲੋ ਬਣਾਏ ਪਹਿਲੇ ਗਰੀਟਿੰਗ ਦਾ ਚਿੱਤਰ ਸਾਝਾਂ ਕੀਤਾ ਗਿਆ । ਯਾਦ ਰਹੇ ਬਲਜਿੰਦਰ ਸੇਖਾ ਵੱਲੋਂ ਬਣਾਏ ਪਹਿਲੇ ਸਿੱਖ ਹੈਰੀਟੇਜ ਮੰਥ ਬਟਨ ਨੂੰ ਓਨਟਾਰੀਓ ਦੀ ਵਿਧਾਨ ਸਭਾ ਵਿੱਚ ਮਾਨਤਾ ਦਿੱਤੀ ਗਈ ਸੀ । ਕੈਨੇਡਾ ਦੀ ਪਾਰਲੀਮੈਂਟ ਵਿੱਚ ਪੇਸ ਕੀਤਾ ਗਿਆ ਸੀ ।
Total Views: 229 ,
Real Estate



















