ਫੌਜ ਦੀ ਬਦਨਾਮੀ ਕਰ ਰਹੇ ਹਨ ਮੋਦੀ ?

ਏਅਰਕਰਾਫਟ ਕੈਰੀਅਰ ਆਈਐੱਨਐੱਸ ਵਿਰਾਟ ਦੇ ਸਾਬਕਾ ਕਮਾਂਡਿੰਗ ਅਫ਼ਸਰ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਜੰਗੀ ਜਹਾਜ਼ ਦਾ ਦੀ ਵਰਤੋਂ ਨਿੱਜੀ ਟੈਕਸੀ ਵਜੋਂ ਕੀਤਾ ਸੀ।ਰਿਟਾਇਰਡ ਵਾਈਸ ਐਡਮਿਰਲ ਵਿਨੋਦ ਪਸਰੀਚਾ ਦਸੰਬਰ 1987 ਵਿੱਚ ਵਿਰਾਟ ਦੇ ਕਮਾਂਡਿੰਗ ਅਫਸਰ ਸਨ, ਜਦੋਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਦੀ ਸਵਾਰੀ ਕੀਤੀ ਸੀ।ਵਾਈਸ ਐਡਮਿਰਲ ਪਸਰੀਚਾ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਰਾਜੀਵ ਗਾਂਧੀ ਨੇ ਆਪਣੇ ਦੋਸਤਾਂ ਅਤੇ ਆਪਣੀ ਸੱਸ ਲਈ ਇਸ ਦੀ ਨਿੱਜੀ ਵਰਤੋਂ ਕੀਤੀ ਸੀ।ਵਿਨੋਦ ਪਸਰੀਚਾ ਦਾ ਕਹਿਣਾ ਹੈ, “ਰਾਜੀਵ ਗਾਂਧੀ ਉਦੋਂ ਸਰਕਾਰੀ ਕੰਮ ਲਈ ਲਕਸ਼ਦੀਪ ਗਏ ਸਨ। ਆਈਲੈਂਡ ਡਿਵਲਪਮੈਂਟ ਅਥਾਰਿਟੀ ਦੀ ਇੱਕ ਬੈਠਕ ਸੀ ਅਤੇ ਰਾਜੀਵ ਗਾਂਧੀ ਇਸੇ ਵਿੱਚ ਸ਼ਾਮਿਲ ਹੋਣ ਪਹੁੰਚੇ ਸਨ।
ਰਾਜੀਵ ਗਾਂਧੀ ਦੇ ਨਾਲ ਉਨ੍ਹਾਂ ਦੀ ਪਤਨੀ ਸੋਨੀਆ ਗਾਂਧੀ, ਬੇਟੇ ਰਾਹੁਲ ਗਾਂਧੀ ਅਤੇ ਆਈਐੱਨਐੱਸ ਅਧਿਕਾਰੀ ਸਨ।” ਪਸਰੀਚਾ ਨੇ ਇਹ ਗੱਲਾਂ ਭਾਰਤੀ ਨਿਊਜ਼ ਚੈਨਲਾਂ ਨੂੰ ਦੱਸੀਆਂ ਹਨ।‘
ਪਸਰੀਚਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜੰਗੀ ਬੇੜੇ ਵਿੱਚ ਰਾਜੀਵ ਗਾਂਧੀ ਦੇ ਨਾਲ ਅਮਿਤਾਭ ਬੱਚਨ ਅਤੇ ਸੋਨੀਆ ਗਾਂਧੀ ਦੇ ਮਾਤਾ-ਪਿਤਾ ਵੀ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ‘ਤੇ ਇਸ ਜੰਗੀ ਬੇੜੇ ਦੀ ਨਿੱਜੀ ਟੈਕਸੀ ਵਜੋਂ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਸੀ।ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਦੌਰਾਨ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਵਿੱਚ ਰਾਜੀਵ ਗਾਂਧੀ ਦੇ ਨਾਲ ਉਨ੍ਹਾਂ ਦੀ ਸੱਸ ਅਤੇ ਅਮਿਤਾਭ ਬੱਚਨ ਵੀ ਸਨ।ਪਸਰੀਚਾ ਨੇ ਕਿਹਾ ਕਿ ਰਾਜੀਵ ਗਾਂਧੀ ਤੋਂ ਇਲਾਵਾ ਸੋਨੀਆ, ਰਾਹੁਲ ਅਤੇ ਦੋ ਆਈਏਐੱਸ ਅਧਿਕਾਰੀ ਸਨ। ਉਨ੍ਹਾਂ ਨੇ ਫੌਜ ਦੇ ਸਿਆਸੀਕਰਨ ਨੂੰ ਮੰਦਭਾਗਾ ਦੱਸਿਆ।
ਪਸਰੀਚਾ ਨੇ ਕਿਹਾ, “ਅਸੀਂ ਲੋਕ ਤ੍ਰਿਵੰਦਰਮ ਚਲੇ ਗਏ ਸਾਂ। ਉਦੋਂ ਕਈ ਟਾਪੂਆਂ ‘ਤੇ ਰਾਜੀਵ ਗਾਂਧੀ ਮੀਟਿੰਗਾਂ ਲਈ ਗਏ ਸਨ। ਰਾਜੀਵ ਗਾਂਧੀ ਨੇ ਤਿੰਨਾਂ ਟਾਪੂਆਂ ਦਾ ਦੌਰਾ ਹੈਲੀਕਾਪਟਰ ਰਾਹੀਂ ਕੀਤਾ ਸੀ।”ਐਡਮਿਰਲ ਐੱਲ ਰਾਮਦਾਸ ਵੈਸਟਰਨ ਫਲੀਟ ਦੇ ਕਮਾਂਡਰ-ਇਨ-ਚੀਫ਼ ਸਨ ਅਤੇ ਉਸ ਸਮੇਂ ਰਾਜੀਵ ਗਾਂਧੀ ਦੇ ਨਾਲ ਸਨ।
ਐਡਮਿਰਲ ਰਾਮਦਾਸ ਦਾ ਵੀ ਕਹਿਣਾ ਹੈ ਕਿ ਰਾਜੀਵ ਗਾਂਧੀ ਨੇ ਵਿਰਾਟ ਦੀ ਵਰਤੋਂ ਸਰਕਾਰੀ ਦੌਰੇ ਲਈ ਹੀ ਕੀਤੀ ਸੀ ਨਾ ਕਿ ਕਿਸੇ ਫੈਮਲੀ ਟ੍ਰਿਪ ਲਈ।ਐਡਮਿਰਲ ਰਾਮਦਾਸ ਨੇ ਪੂਰੇ ਵਿਵਾਦ ‘ਤੇ ਐੱਨਡੀਟੀਵੀ ਨੂੰ ਕਿਹਾ,”ਜਲ ਸੈਨਾ ਸੈਰ ਕਰਨ ਲਈ ਨਹੀਂ ਬਣੀ ਹੈ ਅਤੇ ਨਾ ਅਸੀਂ ਅਜਿਹਾ ਕਰਦੇ ਹਾਂ।””ਸਾਡੀ ਆਦਤ ਹੈ ਕਿ ਜੋ ਵੀ ਮਹਿਮਾਨ ਵਜੋਂ ਆਉਂਦਾ ਹੈ ਉਸ ਦੀ ਠੀਕ ਤਰੀਕੇ ਨਾਲ ਦੇਖਭਾਲ ਕਰਦੇ ਹਾਂ। ਸਾਡੇ ਪ੍ਰਧਾਨ ਮੰਤਰੀ ਲਕਸ਼ਦੀਪ ਵਿੱਚ ਆਈਲੈਂਡ ਡਿਵਲਪਮੈਂਟ ਅਥਾਰਿਟੀ ਦੀ ਮੀਟਿੰਗ ਲਈ ਆਏ ਸਨ।””ਸਾਡੀ ਵੈਸਟਰਨ ਫਲੀਟ ਉਸ ਇਲਾਕੇ ਵਿੱਚ ਤਾਂ ਪਹਿਲਾਂ ਤੋਂ ਹੀ ਮੌਜੂਦ ਸੀ। ਜਦੋਂ ਆਈਐੱਨਐੱਸ ਵਿਕਰਮਦਤਿਆ ਆਇਆ ਤਾਂ ਹੁਣ ਦੇ ਪ੍ਰਧਾਨ ਮੰਤਰੀ ਵੀ ਗਏ ਸਨ।”
ਇਨ੍ਹਾਂ ਦੇ ਨਾਲ ਕਈ ਲੋਕ ਸਨ। ਰਾਜੀਵ ਗਾਂਧੀ ਦਾ ਦੌਰਾ ਵੀ ਸਰਕਾਰੀ ਸੀ। ਅਸੀਂ ਲੋਕ ਲੱਡੂ-ਪੇੜੇ ਵੰਡਣ ਨਹੀਂ ਗਏ ਸਨ। ਇਹ ਤਾਂ ਫੌਜ ਦੀ ਬਦਨਾਮੀ ਕਰ ਰਹੇ ਹਨ। ਇਹ ਜੰਗੀ ਬੇੜੇ ਨੂੰ ਟੈਕਸੀ ਵਾਂਗ ਇਸਤੇਮਾਲ ਕਰਨ ਦੇ ਇਲਜ਼ਾਮ ਲਾ ਰਹੇ ਹਨ। ਅਸੀਂ ਰਾਜੀਵ ਗਾਂਧੀ ਨੂੰ ਤ੍ਰਿਵੇਂਦਰਮ ਤੋਂ ਨਾਲ ਲਿਆਏ ਸੀ ਅਤੇ ਉਨ੍ਹਾਂ ਨੇ ਚਾਰ ਤੋਂ ਪੰਜ ਟਾਪੂਆਂ ਦਾ ਦੌਰਾ ਕੀਤਾ ਸੀ।”
ਨਰਿੰਦਰ ਮੋਦੀ ਨੇ 21 ਨਵੰਬਰ 2013 ਨੂੰ ਪ੍ਰਕਾਸ਼ਿਤ ਇੰਡੀਆ ਟੁਡੇ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਸੀ ਕਿ, ਕੀ ਕੋਈ ਕਦੇ ਵੀ ਕਲਪਨਾ ਕਰ ਸਕਦਾ ਹੈ ਕਿ ਭਾਰਤੀ ਫੌਜੀਆਂ ਦੇ ਮੁੱਖ ਜੰਗੀ ਬੇੜੇ ਨੂੰ ਨਿੱਜੀ ਛੁੱਟੀਆਂ ਲਈ ਟੈਕਸੀ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ?

Total Views: 65 ,
Real Estate