23 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਬਣੀ ਕਮੇਟੀ ਮੁਖੀ ਸੇਵਾਮੁਕਤ ਜਸਟਿਸ ਨਵਾਬ ਸਿੰਘ ਨੂੰ 2 ਸਫਿ਼ਆਂ ਦੀ ਚਿੱਠੀ ਲਿਖ ਕੇ ਸਾਫ਼ ਕਿਹਾ , ‘ ਅਸੀਂ ਸਿਰਫ਼ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ। ਸਰਕਾਰ ਕਮੇਟੀ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਵੀ ਸੰਭੂ ਜਾਂ ਖਨੌਰੀ ਬਾਰਡਰ ਤੇ ਨਹੀਂ ਆਈ । ਐਨੀ ਦੇਰੀ ਤੋਂ ਇਹ ਲੱਗਦਾ ਜਿਵੇਂ ਸਰਕਾਰ ਮੇਰੀ ਮੌਤ ਦਾ ਇੰਤਜ਼ਾਰ ਰਹੀ ਹੈ ?
ਅੱਜ ਸੁਪਰੀਮ ਕੋਰਟ ਵਿੱਚ ਸੰਭੂ ਬਾਰਡਰ ਖੋਲ੍ਹਣ ਸਬੰਧੀ ਸੁਣਵਾਈ ਵੀ ਹੋਣੀ ਹੈ। ਉਧਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋ-ਦਿਨ ਵਿਗੜ ਰਹੀ ਹੈ , ਡਾਕਟਰਾਂ ਨੇ ਕਿਹਾ ਉਹਨਾ ਦੇ ਮਲਟੀਪਲ ਆਰਗਨ ਕੰਮ ਕਰਨਾ ਬੰਦ ਕਰ ਸਕਦੇ ਹਨ ਅਤੇ ਕੈਂਸਰ ਦੇ ਮਰੀਜ਼ ਨੂੰ ਭੁੱਖਾ ਨਹੀਂ ਰੱਖਿਆ ਜਾ ਸਕਦਾ।
Total Views: 238 ,
Real Estate



















