ਸੁਨਾਮ-ਪਟਿਆਲਾ ਰੋਡ ‘ਤੇ ਕੈਂਟਰ ਨੇ ਨਰੇਗਾ ਮਜ਼ਦੂਰਾਂ ਨੂੰ ਦਰੜਿਆ, 4 ਮੌਤਾਂ

ਸੁਨਾਮ ਪਟਿਆਲਾ ਰੋਡ ‘ਤੇ ਪਿੰਡ ਬਿਸ਼ਨਪੁਰਾ ਨੇੜੇ ਇੱਕ ਕੈਂਟਰ ਨੇ ਨਰੇਗਾ ਮਜ਼ਦੂਰਾਂ ਉੱਤੇ ਕੈਂਟਰ ਚੜ੍ਹਾ ਦਿੱਤਾ, ਜਿਸ ਕਾਰਨ ਚਾਰ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਮਹਿਲਾ ਸਣੇ ਤਿੰਨ ਲੋਕ ਸ਼ਾਮਲ ਹਨ। ਲੋਕਾਂ ਨੇ ਕੈਂਟਰ ਚਾਲਕ ਦਾ ਪਿੱਛਾ ਕਰਕੇ ਉਸਨੂੰ ਘੇਰ ਲਿਆ।ਇਹ ਨਰੇਗਾ ਮਜ਼ਦੂਰ ਖਾਣਾ ਖਾਣ ਲਈ ਸਾਈਡ ਤੇ ਬੈਠੇ ਸਨ ਤਾਂ ਕੈਂਟਰ ਚਾਲਕ ਨੇ ਉਹਨਾਂ ਦੇ ਉੱਪਰ ਕੈਂਟਰ ਚੜ੍ਹਾ ਦਿੱਤਾ ਜਿਸ ਵਿੱਚ ਤਿੰਨ ਵਿਅਕਤੀਆਂ ਜਰਨੈਲ ਸਿੰਘ, ਹਰਪਾਲ ਸਿੰਘ, ਛੋਟਾ ਸਿੰਘ ਅਤੇ ਇੱਕ ਮਹਿਲਾ ਗੁਰਦੇਵ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ।

Total Views: 413 ,
Real Estate