ਓਲੰਪਿਕ ਮਹਿਲਾ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿਤੀ ਗਈ ਭਾਰਤੀ ਭਲਵਾਨ ਵਿਨੇਸ਼ ਫੋਗਾਟ ਦੀ ਅਪੀਲ ’ਤੇ ਖੇਡਾਂ ਲਈ ਸਾਲਸੀ ਅਦਾਲਤ (ਸੀ.ਏ.ਐੱਸ.) ਦੀ ਐਡਹਾਕ ਡਿਵੀਜ਼ਨ ਐਤਵਾਰ ਨੂੰ ਅਪਣਾ ਫ਼ੈਸਲਾ ਸੁਣਾਏਗੀ। ਮਾਮਲੇ ’ਤੇ ਪਹਿਲਾਂ ਫੈਸਲਾ ਸਨਿਚਰਵਾਰ ਸ਼ਾਮ ਨੂੰ ਆਉਣਾ ਸੀ।ਆਈ.ਓ.ਏ. ਨੇ ਇਕ ਬਿਆਨ ਵਿਚ ਕਿਹਾ, ‘‘ਸੀ.ਏ.ਐਸ. ਦੇ ਐਡਹਾਕ ਵਿਭਾਗ ਨੇ ਵਿਨੇਸ਼ ਫੋਗਾਟ ਬਨਾਮ ਯੂਨਾਈਟਿਡ ਵਰਲਡ ਕੁਸ਼ਤੀ ਬਨਾਮ ਕੌਮਾਂਤਰੀ ਓਲੰਪਿਕ ਕਮੇਟੀ ਦੇ ਮਾਮਲੇ ਵਿਚ ਸਿੰਗਲ ਆਰਬਿਟਰੇਟਰ ਡਾਕਟਰ ਐਨਾਬੇਲ ਬੇਨੇਟ ਦੇ ਮਾਮਲੇ ਵਿਚ ਫੈਸਲਾ ਲੈਣ ਦੀ ਸਮਾਂ ਸੀਮਾ ਇਕ ਦਿਨ ਵਧਾ ਕੇ 11 ਅਗੱਸਤ 2024 ਸ਼ਾਮ 6 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 9:30 ਵਜੇ) ਕਰ ਦਿਤਾ ਹੈ। ਇਸ ਮਾਮਲੇ ’ਤੇ ਵਿਸਥਾਰਤ ਫੈਸਲਾ ਬਾਅਦ ’ਚ ਜਾਰੀ ਕੀਤਾ ਜਾਵੇਗਾ।’’ਆਈ.ਓ.ਏ. ਦੇ ਸੂਤਰਾਂ ਮੁਤਾਬਕ ਇਸ ਫੈਸਲੇ ਨੂੰ 13 ਅਗੱਸਤ ਨੂੰ ਜਨਤਕ ਕੀਤਾ ਜਾਵੇਗਾ।
Total Views: 126 ,
Real Estate



















