ਹੋਟਲ ’ਤੇ ਹੋਏ ਹਮਲੇ ’ਚ 32 ਲੋਕਾਂ ਦੀ ਮੌਤ

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਸ਼ੁਕਰਵਾਰ ਸ਼ਾਮ ਨੂੰ ਇਕ ਹੋਟਲ ’ਤੇ ਹੋਏ ਹਮਲੇ ’ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਸਨਿਚਰਵਾਰ ਨੂੰ ਦਿਤੀ।ਪੂਰਬੀ ਅਫਰੀਕਾ ਵਿਚ ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਨੇ ਅਪਣੇ ਰੇਡੀਓ ਰਾਹੀਂ ਕਿਹਾ ਕਿ ਉਸ ਦੇ ਲੜਾਕਿਆਂ ਨੇ ਇਹ ਹਮਲਾ ਕੀਤਾ। ਪੁਲਿਸ ਬੁਲਾਰੇ ਮੇਜਰ ਅਬਦੀਫਤਾਹ ਅਦਨ ਹਸਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਮਲੇ ਵਿਚ ਇਕ ਫੌਜੀ ਮਾਰਿਆ ਗਿਆ ਅਤੇ ਬਾਕੀ ਆਮ ਨਾਗਰਿਕ ਸਨ। ਹਸਨ ਨੇ ਦਸਿਆ ਕਿ ਹਮਲੇ ’ਚ ਇਕ ਹੋਰ ਫੌਜੀ ਜ਼ਖਮੀ ਹੋ ਗਿਆ। ਚਸ਼ਮਦੀਦਾਂ ਨੇ ਦਸਿਆ ਕਿ ਧਮਾਕੇ ਤੋਂ ਬਾਅਦ ਗੋਲੀਬਾਰੀ ਹੋਈ।ਮੋਗਾਦਿਸ਼ੂ ਦਾ ਪ੍ਰਸਿੱਧ ਇਲਾਕਾ ਲੀਡੋ ਬੀਚ ਸ਼ੁਕਰਵਾਰ ਰਾਤ ਨੂੰ ਭੀੜ-ਭੜੱਕੇ ਵਾਲਾ ਹੁੰਦਾ ਹੈ, ਕਿਉਂਕਿ ਸੋਮਾਲੀ ਲੋਕ ਇੱਥੇ ਅਪਣੇ ਵੀਕਐਂਡ ਦਾ ਅਨੰਦ ਲੈਂਦੇ ਹਨ। ਇਕ ਚਸ਼ਮਦੀਦ ਮੁਹੰਮਦ ਮੋਆਲਿਮ ਨੇ ਕਿਹਾ ਕਿ ਉਸ ਨੇ ਹਮਲਾਵਰ ਨੂੰ ਵਿਸਫੋਟਕ ਵੈਸਟ ਪਹਿਨੇ ਹੋਏ ਵੇਖਿਆ ਅਤੇ ਕੁੱਝ ਦੇਰ ਬਾਅਦ ਬੀਚ-ਵਿਊ ਹੋਟਲ ਦੇ ਨੇੜੇ ਖੁਦ ਨੂੰ ਧਮਾਕਾ ਕਰ ਲਿਆ।

Total Views: 144 ,
Real Estate