ਪੰਜਾਬ ‘ਚ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 355 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। 13 ਲੋਕ ਸਭਾ ਸੀਟਾਂ ਲਈ 7 ਮਈ ਤੋਂ 14 ਮਈ ਤੱਕ ਸੂਬੇ ਵਿੱਚ ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਗੁਰਦਾਸਪੁਰ ਤੋਂ 40 ਉਮੀਦਵਾਰਾਂ ਨੇ 60 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 29 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।ਅੰਮ੍ਰਿਤਸਰ ਤੋਂ 43 ਉਮੀਦਵਾਰਾਂ ਨੇ 53 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 33 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।ਖਡੂਰ ਸਾਹਿਬ ਤੋਂ 35 ਉਮੀਦਵਾਰਾਂ ਨੇ 43 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 30 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
ਜਲੰਧਰ ਤੋਂ 27 ਉਮੀਦਵਾਰਾਂ ਨੇ 35 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 20 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ।ਹੁਸ਼ਿਆਰਪੁਰ ਤੋਂ 23 ਉਮੀਦਵਾਰਾਂ ਨੇ 27 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 19 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ।ਆਨੰਦਪੁਰ ਸਾਹਿਬ ਤੋਂ 41 ਉਮੀਦਵਾਰਾਂ ਨੇ 56 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 29 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।ਲੁਧਿਆਣਾ ਤੋਂ 57 ਉਮੀਦਵਾਰਾਂ ਨੇ 70 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 44 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।ਫਤਿਹਗੜ੍ਹ ਸਾਹਿਬ ਤੋਂ 23 ਉਮੀਦਵਾਰਾਂ ਨੇ 33 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 15 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ।ਫਰੀਦਕੋਟ ਤੋਂ 34 ਉਮੀਦਵਾਰਾਂ ਨੇ 41 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 30 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।ਫਿਰੋਜ਼ਪੁਰ ਤੋਂ 41 ਉਮੀਦਵਾਰਾਂ ਨੇ 48 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 33 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।ਬਠਿੰਡਾ ਤੋਂ 30 ਉਮੀਦਵਾਰਾਂ ਨੇ 40 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 20 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।ਸੰਗਰੂਰ ਤੋਂ 38 ਉਮੀਦਵਾਰਾਂ ਨੇ 43 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 26 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।ਪਟਿਆਲਾ ਤੋਂ 34 ਉਮੀਦਵਾਰਾਂ ਨੇ 49 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 27 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ। ਸਿਬਿਨ ਸੀ ਨੇ ਦੱਸਿਆ ਕਿ 17 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਉਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ 13 ਲੋਕ ਸਭਾ ਸੀਟਾਂ ਲਈ ਕਿੰਨੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਲੋਕ ਸਭਾ ਚੋਣਾਂ: ਪੰਜਾਬ ਵਿੱਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 355 ਨਾਮਜ਼ਦਗੀਆਂ ਸਹੀ
Total Views: 250 ,
Real Estate



















