ਸੰਗਰੂਰ ਜਿ਼ਲ੍ਹੇ ਦੇ ਪਿੰਡ ਗੁੱਜਰਾਂ ‘ਚ ਬੁੱਧਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ ਸੀ । ਮ੍ਰਿਤਕਾਂ ਵਿੱਚ ਦੋ ਸਕੇ ਭਾਈ ਸਨ । ਸ਼ਰਾਬ ਪੀਣ ਵਾਲਿਆਂ ਵਿੱਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਸੀ , ਜਿੰਨ੍ਹਾਂ ਦੀ ਅੱਜ ਮੌਤ ਹੋ ਗਈ ।
ਪ੍ਰਸ਼ਾਸਨ ਨੇ ਹਾਈ ਪਾਵਰ ਕਮੇਟੀ ਬਣਾ ਕੇ 72 ਘੰਟਿਆਂ ‘ਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।
ਵੀਰਵਾਰ ਸਵੇਰੇ ਸੁਨਾਮ ਸੰਗਰੂਰ ਨੇੜਲੇ ਪਿੰਡ ਉਪਲੀ ਦੇ ਗੁਰਸੇਵਕ ਸਿੰਘ ( 37) ਅਤੇ ਭੋਲਾ ਸਿੰਘ ਮੌਤ ਹੋ ਗਈ । ਗੁਰਸੇਵਕ ਸਿੰਘ ਆਪਣੇ ਸਹੁਰੇ ਪਿੰਡ ਗੁੱਜਰਾਂ ਗਿਆ ਹੋਇਆ , ਜਿੱਥੇ ਉਸਨੇ ਸ਼ਰਾਬ ਪੀਤੀ ਸੀ ,ਜਿਸ ਕਾਰਨ ਉਸਦੀ ਸਿਹਤ ਵਿਗੜ ਗਈ ਅਤੇ ਅੱਜ ਮੌਤ ਹੋ ਗਈ । ਪਿੰਡ ਢੰਡੋਲੀ ਖੁਰਦ ਦੇ ਵਸਨੀਕ ਕ੍ਰਿਪਾਲ ਸਿੰਘ ਅਤੇ ਕੁਲਦੀਪ ਸਿੰਘ ਨੇ ਵੀ ਦਮ ਤੋੜ ਦਿੱਤਾ ਹੈ।
Total Views: 241 ,
Real Estate



















