ਹਰਿਆਣਾ ‘ਚ ਅੱਜ ਅਚਨਚੇਤ ਜੇਜੇਪੀ ਨਾਲ ਹੋਏ ਤੋੜ ਵਿਛੋੜੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਸਤੀਫ਼ਾ ਦੇ ਦਿੱਤਾ ਹੈ। ਉਹਨਾ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ।
ਸੈਣੀ, ਇਸ ਸਮੇਂ ਕੁਰੂਕਸੇ਼ਤਰ ਤੋਂ ਮੈਂਬਰ ਪਾਰਲੀਮੈਂਟ ਹਨ। ਉਹ 2014 ਵਿੱਚ ਅੰਬਾਲਾ ਜਿ਼ਲ੍ਹੇ ਦੀ ਨਰਾਇਣਗੜ੍ਹ ਸੀਟ ਤੋਂ ਵਿਧਾਨ ਸਭਾ ਦੀ ਸੀਟ ਜਿੱਤੀ ਸੀ । ਉਹ 24 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਉਦੋਂ ਇਹ ਖੱਟਰ ਸਰਕਾਰ ਵਿੱਚ ਮੰਤਰੀ ਬਣਾਏ ਗਏ ਸਨ । 2019 ਦੀਆਂ ਲੋਕ ਸਭਾ ਚੋਣਾਂ ਮੌਕੇ ਨਾਇਬ ਸਿੰਘ ਨੂੰ ਅਹਿਮ ਜਿੰਮੇਵਾਰੀ ਸੌਂਪੀ ਸੀ ,ਉਹਨਾ ਨੇ ਕੁਰੂਕਸ਼ੇਤਰ ਤੋਂ 6 ਲੱਖ 88 ਹਜ਼ਾਰ 629 ਵੋਟ ਹਾਸਿਲ ਕੀਤੇ ਸਨ। ਉਦੋਂ ਕਾਂਗਰਸ ਦੇ ਉਮੀਦਵਾਰ ਨਿਰਮਲ ਸਿੰਘ ਨੂੰ 3 ਲੱਖ 4 ਹਜ਼ਾਰ 38 ਹਜ਼ਾਰ ਵੋਟ ਮਿਲੇ ਸਨ।
ਸੈਣੀ , ਓਬੀਸੀ ਭਾਈਚਾਰੇ ਨਾਲ ਸਬੰਧਤ ਹਨ।
Total Views: 101 ,
Real Estate