ਕੇਂਦਰੀ ਜੇਲ ਫਿਰੋਜ਼ਪੁਰ ਅੰਦਰੋਂ ਤਲਾਸ਼ੀ ਦੌਰਾਨ 11 ਮੋਬਾਇਲ ਫੋਨ ਬਰਾਮਦ ਹੋਏ ਹਨ। ਜੇਲ ਅਧਿਕਾਰੀਆਂ ਵਲੋਂ ਜੇਲ ਦੀ ਤਲਾਸ਼ੀ ਦੌਰਾਨ ਬਲਾਕ ਨੰਬਰ 1 ਬੈਰਕ ਨੰਬਰ 4 ਵਿਚੋਂ 4 ਮੋਬਾਈਲ ਫੋਨ ਕੀਪੈਡ, 1 ਆਈ ਫੋਨ ਮੋਬਾਈਲ, 6 ਟੱਚ ਸਕਰੀਨ ਮੋਬਾਈਲ, 4 ਡਾਟਾ ਕੇਬਲ, 4 ਚਾਰਜਰ, 326 ਨਸ਼ੀਲੇ ਕੈਪਸਲ, 8 ਜਰਦੇ ਦੀਆਂ ਪੁੜੀਆਂ ਜੇਲ ਅੰਦਰੋਂ ਬਰਾਮਦ ਹੋਈਆਂ ਹਨ। ਥਾਣਾ ਸਿਟੀ ਵਿਚ ਕੈਦੀ ਗੁਰਵਿੰਦਰ ਸਿੰਘ ਅਤੇ ਹੋਰ ਨਾਮਾਲੂਮ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਦਿਤਾ ਗਿਆ ਹੈ।
Total Views: 161 ,
Real Estate



















