ਮੁਕਤਸਰ ‘ਚ ਦੇਰ ਰਾਤ ਮਾਮੂਲੀ ਝਗੜੇ ਮਗਰੋਂ ਨੌਜਵਾਨ ਦਾ ਗੋ.ਲੀ ਮਾਰ ਕੇ ਕਤਲ

ਬੁੱਧਵਾਰ ਦੇਰ ਰਾਤ ਮੁਕਤਸਰ ਦੇ ਕੋਟਕਪੂਰਾ ਰੋਡ ਬਾਈਪਾਸ ‘ਤੇ ਮਾਮੂਲੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸੁਮਿਤ ਵਾਸੀ ਰੱਤੇਵਾਲਾ ਵਜੋਂ ਹੋਈ ਹੈ। ਇਸ ਹਮਲੇ ‘ਚ ਇੱਕ ਜਵਾਨ ਜ਼ਖ਼ਮੀ ਵੀ ਹੋਇਆ ਹੈ। ਘਟਨਾ ਤੋਂ ਬਾਅਦ ਦੋਸ਼ੀ ਸਕਾਰਪੀਓ ਕਾਰ ‘ਚ ਫਰਾਰ ਹੋ ਗਿਆ। ਚਸ਼ਮਦੀਦਾਂ ਅਨੁਸਾਰ ਬੁੱਧਵਾਰ ਰਾਤ ਕਰੀਬ ਸਾਢੇ ਨੌਂ ਵਜੇ ਕੋਟਕਪੂਰਾ ਰੋਡ ਬਾਈਪਾਸ ’ਤੇ ਸਕਾਰਪੀਓ ਕਾਰ ’ਚ ਆਏ ਕੁਝ ਨੌਜਵਾਨ ਕਾਰ ’ਚੋਂ ਹੇਠਾਂ ਉਤਰ ਗਏ। ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ। ਉਸ ਦਾ ਸੁਮਿਤ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਸੁਮਿਤ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Total Views: 166 ,
Real Estate