ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਦੇ ਬਾਹਰ ਹੋਈ ਅਰਦਾਸ

ਬੰਦੀ ਸਿੰਘਾਂ ਦੀ ਰਿਹਾਈ ਲਈ ਐਤਵਾਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ ਸਮੂਹ ਪੰਥਦਰਦੀਆਂ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਸੱਦੇ ਉਤੇ ਜੁਟੇ ਵੱਖ-ਵੱਖ ਪੰਥਕ ਜਥੇਬੰਦੀਆਂ ਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਚੌਪਈ ਸਾਹਿਬ, ਸ਼ਬਦ ਕੀਰਤਨ ਤੇ 6 ਪੌੜੀਆਂ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ਼ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਜੀਕੇ ਨੇ ਸਾਫ ਕਿਹਾ ਕਿ ਸਰਕਾਰਾਂ ਸਿੱਖ ਕੈਦੀਆਂ ਨਾਲ ਵਿਤਕਰਾ ਕਰ ਰਹੀ ਹੈ। ਉਹ ਸਰਕਾਰ ਭਾਵੇਂ ਕੇਂਦਰ, ਦਿੱਲੀ, ਪੰਜਾਬ ਜਾਂ ਕਰਨਾਟਕ ਸੂਬੇ ਦੀ ਹੋਵੇ। ਧਰਮ ਦੇ ਆਧਾਰ ਉਤੇ ਹੋਰ ਗੰਭੀਰ ਅਪਰਾਧਾਂ ਵਾਲੇ ਅਪਰਾਧੀਆਂ ਨੂੰ 14 ਸਾਲਾਂ ਤੋਂ ਪਹਿਲਾਂ ਚੰਗੇ ਚਾਲ-ਚਲਣ ਦਾ ਹਵਾਲਾ ਦੇਕੇ ਛੋੜਿਆ ਗਿਆ ਹੈ, ਜਦਕਿ ਬੰਦੀ ਸਿੰਘਾਂ ਨੂੰ ਦੂਗਣੀ ਸਜ਼ਾ ਭੁਗਤਣ ਦੇ ਬਾਵਜੂਦ ਸਰਕਾਰਾਂ ਅਸ਼ਾਂਤੀ ਪੈਦਾ ਹੋਣ ਦਾ ਬਹਾਨਾ ਬਣਾ ਕੇ ਜੇਲ੍ਹਾਂ ਵਿਚ ਡੱਕ ਕੇ ਬੈਠਿਆਂ ਹਨ।

Total Views: 278 ,
Real Estate