28 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ‘ਸਾਲਾਰ’

ਬਾਹੁਬਲੀ ਫੇਮ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਇਸ ਮਹੀਨੇ ਯਾਨੀ 28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ‘ਪ੍ਰਭਾਸ’ ਦੀ ਫ਼ਿਲਮ ‘ਸਾਲਾਰ’ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਇਸ ਦੇ ਚਲਦਿਆਂ ਵਿਦੇਸ਼ਾਂ ‘ਚ ਜਿਨ੍ਹਾਂ ਨੇ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਕੀਤੀ ਸੀ, ਉਨ੍ਹਾਂ ਨੂੰ ਪੈਸੇ ਰਿਫੰਡ ਕੀਤੇ ਜਾ ਰਹੇ ਹਨ। ‘ਸਾਲਾਰ’ ਹੁਣ ਸਤੰਬਰ ਦੀ ਬਜਾਏ ਨਵੰਬਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਡੇਟ ਅੱਗੇ ਵਧਾਉਣ ਦਾ ਕਾਰਨ ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਦਾ ਕੰਮ ਦੱਸਿਆ ਜਾ ਰਿਹਾ ਹੈ। ਲੈੱਟਸ ਸਿਨੇਮਾ ਦੇ ਟਵੀਟ ਨੂੰ ਦੇਖੀਏ ਤਾਂ ਉਨ੍ਹਾਂ ਵਲੋਂ ਇਸ ਗੱਲ ਦਾ ਹਿੰਟ ਦਿੱਤਾ ਜਾ ਰਿਹਾ ਹੈ ਕਿ ਫ਼ਿਲਮ 10 ਨਵੰਬਰ ਯਾਨੀ ਕਿ ਦੀਵਾਲੀ ਵਾਲੇ ਦਿਨ ਰਿਲੀਜ਼ ਹੋਣ ਦੀ ਉਮੀਦ ਹੈ। ਹਾਲਾਂਕਿ ਇਹ ਅਧਿਕਾਰਕ ਰਿਲੀਜ਼ ਡੇਟ ਨਹੀਂ ਹੈ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਿਨ ਪ੍ਰਭਾਸ ਦੀ ‘ਸਾਲਾਰ’ ਦਾ ਮੁਕਾਬਲ ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ਨਾਲ ਹੋਵੇਗਾ, ਜਿਸ ਦੇ ਚਲਦਿਆਂ ਇਹ ਭਾਰਤੀ ਸਿਨੇਮਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਲੈਸ਼ ਹੋਵੇਗਾ।

Total Views: 239 ,
Real Estate