ਗੁਰਵਿੰਦਰ ਨਾਥ ਦੀ ਮਾਂ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ

ਦੋ ਹਫ਼ਤੇ ਪਹਿਲਾਂ ਕੈਨੇਡਾ ਦੇ ਮਿਸੀਸਾਗਾ ਵਿੱਚ ਕਾਰ ਖੋਹਣ ਦੀ ਘਟਨਾ ਵਿੱਚ ਮਾਰੇ ਗਏ 24 ਸਾਲਾ ਵਿਦਿਆਰਥੀ ਗੁਰਵਿੰਦਰ ਨਾਥ (24) ਦੀ ਮਾਂ ਨੇ ਖ਼ੁਦਕੁਸ਼ੀ ਕਰ ਲਈ। ਗੁਰਵਿੰਦਰ ਸਿੰਘ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਪਿਜ਼ਾ ਡਲਿਵਰੀ ਦਾ ਕੰਮ ਵੀ ਕਰਦਾ ਸੀ। ਉਹ 9 ਜੁਲਾਈ ਨੂੰ ਡਲਿਵਰੀ ਲਈ ਗਿਆ ਸੀ, ਜਦੋਂ ਉਸ ’ਤੇ ਹਮਲਾ ਹੋਇਆ। ਕੈਨੇਡਾ ਦੇ ਹਸਪਤਾਲ ਵਿੱਚ ਪੰਜ ਦਿਨ ਜ਼ੇਰੇ ਇਲਾਜ ਰਹਿਣ ਮਗਰੋਂ ਉਸ ਦੀ 14 ਜੁਲਾਈ ਨੂੰ ਮੌਤ ਹੋ ਗਈ ਸੀ। ਉਸ ਦੀ ਮਾਤਾ ਨਰਿੰਦਰ ਕੌਰ ਨੂੰ ਉਹਦੇ ਦੇਹਾਂਤ ਬਾਰੇ ਸੂਚਨਾ ਨਹੀਂ ਦਿੱਤੀ ਗਈ ਸੀ। ਜਿਵੇਂ ਹੀ ਉਸ ਨੂੰ ਪੁੱਤ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਬਾਰੇ ਪਤਾ ਲੱਗਿਆ ਤਾਂ ਉਹ ਇਸ ਸਦਮੇ ਨੂੰ ਸਹਾਰ ਨਹੀਂ ਸਕੀ ਅਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ। ਪਰਿਵਾਰ ਮੈਂਬਰਾਂ ਮੁਤਾਬਕ ਮਾਂ-ਪੁੱਤ ਦਾ ਸ਼ਨੀਵਾਰ ਨੂੰ ਸਸਕਾਰ ਕੀਤਾ ਜਾਵੇਗਾ।
Total Views: 242 ,
Real Estate