ਟਰੱਕਾਂ ਦੇ ਕੈਬਿਨ ”ਚ ਏਅਰ ਕੰਡੀਸ਼ਨਿੰਗ ਸਿਸਟਮ ਹੋਵੇਗਾ ਲਾਜ਼ਮੀ , ਸਰਕਾਰ ਨੇ ਡਰਾਫਟ ਨੂੰ ਦਿੱਤੀ ਮਨਜ਼ੂਰੀ

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਟਰੱਕਾਂ ‘ਚ ਏਅਰ ਕੰਡੀਸ਼ਨਡ (ਏ.ਸੀ.) ਕੈਬਿਨ ਨੂੰ ਲਾਜ਼ਮੀ ਬਣਾਉਣ ਦੇ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ N2 ਅਤੇ N3 ਸ਼੍ਰੇਣੀ ਦੇ ਟਰੱਕ ਤਿਆਰ ਡਰਾਫਟ ‘ਚ ਸ਼ਾਮਲ ਹਨ।ਕੇਂਦਰੀ ਮੰਤਰੀ ਨੇ ਕਿਹਾ, “N2 ਅਤੇ N3 ਸ਼੍ਰੇਣੀ ਦੇ ਟਰੱਕਾਂ ਦੇ ਕੈਬਿਨ ਵਿੱਚ ਏਸੀ ਨੂੰ ਲਾਜ਼ਮੀ ਬਣਾਉਣ ਲਈ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੜਕ ਸੁਰੱਖਿਆ ਯਕੀਨੀ ਬਣਾਉਣ ‘ਚ ਟਰੱਕ ਡਰਾਈਵਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Total Views: 112 ,
Real Estate