ਸਮਾਜ ਚੋਂ ਵਿਸਵਾਸ ਨਾਂ ਦੀ ਚੀਜ਼ ਗੁਆਚਦੀ ਜਾ ਰਹੀ ਹੈ -ਡਾ. ਧਾਲੀਵਾਲ

ਬਠਿੰਡਾ (ਪੰਜਾਬੀ ਨਿਊਜ ਆਨਲਾਈਨ)
ਇਸਨੂੰ ਸਮਾਜ ਵਿੱਚ ਆ ਰਹੇ ਨਿਘਾਰ ਦਾ ਨਤੀਜਾ ਹੀ ਕਿਹਾ ਜਾ ਸਕਦਾ ਹੈ, ਕਿ ਵਿਸਵਾਸ ਨਾਂ ਦੀ ਚੀਜ਼ ਸਮਾਜ ਚੋਂ ਗੁਆਚਦੀ ਜਾ ਰਹੀ ਹੈ। ਇਹ ਵਿਚਾਰ ਬਾਬਾ ਫਰੀਦ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਨੇ ਪ੍ਰਗਟ ਕੀਤੇ। ਸਥਾਨਾ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ ਮਾਪੇ ਅਧਿਆਪਕ ਸਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਮੈਨੇਜਮੈਂਟ ਅਤੇ ਅਧਿਆਪਕਾਂ ਤੇ ਵਿਸਵਾਸ ਹੋਣਾ ਚਾਹੀਦਾ ਹੈ ਅਤੇ ਮੈਨੇਜਮੈਂਟ ਨੂੰ ਬੱਚਿਆਂ ਦੇ ਮਾਪਿਆਂ ਤੇ ਵਿਸਵਾਸ ਹੋਣਾ ਚਾਹੀਦਾ ਹੈ। ਪਰ ਇਹ ਸਮਾਜ ਵਿੱਚ ਆ ਰਹੇ ਨਿਘਾਰ ਦਾ ਹੀ ਨਤੀਜਾ ਹੈ ਕਿ ਵਿਸਵਾਸ ਨਾਂ ਦੀ ਚੀਜ਼ ਸਮਾਜ ਚੋਂ ਗੁਆਚਦੀ ਜਾ ਰਹੀ ਹੈ, ਜਿਸ ਦਾ ਭਵਿੱਖ ਤੇ ਮਾੜਾ ਅਸਰ ਪੈਣਦਾ ਖਦਸ਼ਾ ਦਿਖਾਈ ਦਿੰਦਾ ਹੈ। ਉਹਨਾਂ ਕਿਹਾ ਕਿ ਵਿਸਵਾਸ ਦਾ ਜਿੱਥੇ ਅਦਾਰਿਆਂ ਦੀ ਤਰੱਕੀ ਵਿੱਚ ਲਾਭ ਹੁੰਦਾ ਹੈ ਉ¤ਥੇ ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਅਤੇ ਉਹਨਾਂ ਵਿੱਚ ਸਦਗੁਣ ਪੈਦਾ ਕਰਨ ਵਿੱਚ ਸਹਿਯੋਗ ਮਿਲਦਾ ਹੈ। ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਮਾਪਿਆਂ ਨੂੰ ਬੱਚਿਆਂ ਪ੍ਰਤੀ ਸਪਸ਼ਟਤਾ ਰੱਖਣੀ ਚਾਹੀਦੀ ਹੈ, ਮਾਪਿਆਂ ਵੱਲੋਂ ਸਪਸ਼ਟ ਹੋ ਕੇ ਵਿਚਰਨ ਨਾਲ ਬੱਚਿਆਂ ਵਿੱਚ ਵੀ ਇਹ ਗੁਣ ਪੈਦਾ ਹੋ ਜਾਂਦਾ ਹੈ, ਜੋ ਭਵਿੱਖ ਦੀ ਚੰਗਿਆਈ ਲਈ ਲਾਭਦਾਇਕ ਹੁੰਦਾ ਹੈ। ਉਹਨਾਂ ਸਕੂਲ ਦੇ ਨਤੀਜੇ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸਤੋਂ ਪਹਿਲਾਂ ਸਕੂਲ ਦੇ ਪ੍ਰਿਸੀਪਲ ਸ੍ਰ: ਦਲਜੀਤ ਸਿੰਘ ਸਿੱਧੂ ਨੇ ਦੇਸ਼ ਦੇ ਮਹਾਨ ਸ਼ਹੀਦਾਂ ਸ੍ਰ: ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸਹੀਦੀ ਦਿਹਾੜੇ ਤੇ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਦੇਸ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਸਹੀਦਾਂ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਉਪਰੰਤ ਉਹਨਾਂ ਸਕੂਲ ਦੀ ਸਲਾਨਾ ਰਿਪੋਰਟ ਜਾਰੀ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਸਾਲ ਦਸਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨੇ ਪੰਜਾਬ ਚੋਂ ਮੈਰਿਟ ਵਿੱਚ ਪਹੁੰਚ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਉਹਨਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਜਨਰਲ ਨਾਲਿਜ ਮੁਕਾਬਲਿਆਂ ਵਿੱਚ ਪੰਜਾਬ ਪੱਧਰ ਤੇ ਜਿਲ੍ਹਾ ਪੱਧਰ ਤੇ ਤਮਗੇ ਹਾਸਲ ਕਰਕੇ ਝੰਡੇ ਗੱਡੇ ਹਨ। ਕਹਾਣੀਕਾਰ ਤੇ ਸੀਨੀਅਰ
ਪੱਤਰਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਦਾ ਬੱਚਿਆਂ ਦੇ ਜੀਵਨ ਲਈ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਸਕੂਲ ਚੋਂ ਇਨਸਾਨ ਦੇ ਚਰਿੱਤਰ ਦੀ ਨੀਂਹ ਦੀ ਉਸਾਰੀ ਹੁੰਦੀ ਹੈ ਅਤੇ ਜਿੰਦਗੀ ਵਿੱਚ ਕੁਝ ਕਰ ਵਿਖਾਉਣ ਦਾ ਸੁਪਨਾ ਵੀ ਇੱਥੋਂ ਹੀ ਉਪਜਦਾ ਹੈ। ਉਹਨਾਂ ਸਕੂਲ ਦੇ ਪ੍ਰਬੰਧਾਂ ਤ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ।
ਇਸ ਉਪਰੰਤ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ, ਪ੍ਰਿ: ਦਲਜੀਤ ਸਿੰਘ ਸਿੱਧੂ ਨੇ ਸਕੂਲ ਦੇ ਨਤੀਜੇ ਦਾ ਐਲਾਨ ਕਰਦਿਆਂ ਪਹਿਲੀਆਂ ਪੁਜੀਸ਼ਨਾਂ
ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ। ਇਸਤੋਂ ਇਲਾਵਾ ਪਿਛਲੇ ਸਾਲ ਦਸਵੀਂ ਚੋਂ ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ, ਵੱਖ ਵੱਖ ਮੁਕਾਬਲਿਆਂ ਵਿੱਚ ਪੰਜਾਬ ਪੱਧਰ ਦੀ ਪੁਜੀਸਨ ਹਾਸਲ ਕਰਨ ਵਾਲਿਆਂ ਅਤੇ ਸਕੂਲ ਨਤੀਜੇ ’ਚ ਸਾਈਨਿੰਗ ਸਟਾਰ ਐਲਾਨੇ ਗਏ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ।

Total Views: 79 ,
Real Estate